FacebookTwitterg+Mail

ਕੀ ਇੰਨੀ ਸਸਤੀ ਡਰੈੱਸ ਪਾ ਕੇ ਇਵੈਂਟ 'ਚ ਪੁੱਜੀ ਨਾਗਾਅਰੁਜਨ ਦੀ ਨੂੰਹ? ਜੋ ਲੋਕਾਂ ਨੇ ਉਡਾਇਆ ਮਜ਼ਾਕ

samantha ruth
20 December, 2017 01:22:42 PM

ਮੁੰਬਈ(ਬਿਊਰੋ)— ਦੱਖਣ ਦੇ ਸੁਪਰਸਟਾਰ ਨਾਗਾਅਰੁਜਨ ਦੀ ਨੂੰਹ ਸਮਾਂਥਾ ਰੂਥ ਪ੍ਰਭੂ ਹਾਲ ਹੀ 'ਚ ਇਕ ਇਵੈਂਟ 'ਚ ਨਜ਼ਰ ਆਈ। ਵਿਆਹ ਤੋਂ ਬਾਅਦ ਸਮਾਂਥਾ ਦਾ ਇਹ ਪਹਿਲਾਂ ਪਬਲਿਕ ਅਪੀਯਰੇਂਸ ਸੀ। ਉਂਝ ਤਾਂ ਉਹ ਹਮੇਸ਼ਾ ਹੀ ਬ੍ਰਾਂਡੇਡ  ਤੇ ਮਹਿੰਗੇ ਆਉਟਫਿੱਟ 'ਚ ਨਜ਼ਰ ਆਉਂਦੀ ਹੈ ਪਰ ਇਸ ਇਵੈਂਟ 'ਚ ਉਹ ਬੇਹੱਦ ਸਸਤੇ ਆਊਟਫਿੱਟ 'ਚ ਪੁੱਜੀ।

Punjabi Bollywood Tadka

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਸਮਾਂਥਾ ਨੇ ਇਵੈਂਟ 'ਚ ਤਕਰੀਬਨ 1500 ਰੁਪਏ ਤੱਕ ਦਾ ਚਿੱਟੇ ਰੰਗ ਦਾ ਟਾਪ ਪਾਇਆ ਸੀ ਤੇ ਇਸ ਦੇ ਨਾਲ ਜੋ ਟਰਾਊਜ਼ਰ ਸੀ ਉਸ ਦੀ ਕੀਮਤ 1900 ਰੁਪਏ ਸੀ। ਕੁਲ ਮਿਲਾ ਕੇ ਨਾਗਾਅਰੁਜਨ ਦੀ ਨੂੰਹ ਨੇ ਸਾਢੇ ਤਿੰਨ ਹਜ਼ਾਰ ਦੀ ਡਰੈੱਸ 'ਚ ਇਵੈਂਟ 'ਚ ਸ਼ਿਰਕਤ ਕੀਤੀ।

Punjabi Bollywood Tadka

ਲੋਕਾਂ ਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਈ ਕਿ ਇੰਨੇ ਵੱਡੇ ਸੁਪਰਸਟਾਰ ਦੀ ਨੂੰਹ ਇੰਨੀ ਸਸਤੀ ਡਰੈੱਸ 'ਚ ਇਵੈਂਟ 'ਚ ਪੁੱਜੀ, ਉਹ ਵੀ ਵਿਆਹ ਤੋਂ ਬਾਅਦ ਪਹਿਲੀ ਵਾਰ। ਸਮਾਂਥਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''For a Maaza event today . Keeping it casual 😊'' ਉਸ ਨੇ ਜਾਰਾ ਦਾ ਟਾਪ ਤੇ ਟਰਾਊਜ਼ਰ ਕੈਰੀ ਕੀਤਾ ਸੀ।

Punjabi Bollywood Tadka
ਦੱਸਣਯੋਗ ਹੈ ਕਿ ਦੱਖਣ ਦੇ ਸੁਪਰਸਟਾਰ ਨਾਗਾਅਰੁਜਨ ਦੇ ਬੇਟੇ ਨਾਗਾ ਚੈਤਨਿਆ ਤੇ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਇਸ ਸਾਲ ਅਕਤੂਬਰ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਸੂਤਰਾਂ ਦੀ ਮੰਨੀਏ ਤਾਂ ਦੋ ਦਿਨ ਤੱਕ ਚੱਲੇ ਇਨ੍ਹਾਂ ਦੇ ਵਿਆਹ 'ਚ ਕੁਲ 10 ਕਰੋੜ ਰੁਪਏ ਤੱਕ ਦਾ ਖਰਚ ਹੋਇਆ ਸੀ। ਇਹ ਵਿਆਹ ਗੋਆ ਦੇ ਸ਼ਾਨਦਾਰ ਰਿਜ਼ੋਰਟ 'ਚ ਹੋਇਆ ਸੀ। ਵਿਆਹ ਹਿੰਦੂ ਤੇ ਕ੍ਰਿਸ਼ਅਨ ਦੋਵਾਂ ਹੀ ਧਰਮਾਂ ਦੇ ਰੀਤੀ ਰਿਵਾਜਾਂ ਨਾਲ ਹੋਇਆ ਸੀ।


Tags: Samantha RuthNaga ChaitanyaAkkineni NagarjunaBollywood Celebrity ਨਾਗਾਅਰੁਜਨ ਸਮਾਂਥਾ ਰੂਥ ਪ੍ਰਭੂ