FacebookTwitterg+Mail

ਸਾਹਮਣੇ ਆਇਆ ਨਾਗਾਰਜੁਨ ਦੀ ਨੂੰਹ ਦਾ ਬੋਲਡ ਫੋਟੋਸ਼ੂਟ, ਸ਼ੇਅਰ ਕੀਤੀਆਂ ਹੌਟ ਤਸਵੀਰਾਂ

samantha ruth prabhu
15 July, 2017 06:28:05 PM

ਮੁੰਬਈ— ਦੱਖਣ ਭਾਰਤੀ ਫਿਲਮਾਂ ਦੀ ਅਭਿਨੇਤਰੀ ਸਮੰਥਾ ਰੂਥ ਪ੍ਰਭੂ ਦੇ ਬੋਲਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ਨੇ 'ਜੇ. ਐੱਫ. ਡਲਬਯੂ.' ਮੈਗਜ਼ੀਨ ਦੇ ਜੁਲਾਈ ਅੰਕ ਲਈ ਫੋਟੋਸ਼ੂਟ ਕਰਵਾਇਆ ਹੈ। ਸਾਰੀਆਂ ਤਸਵੀਰਾਂ 'ਚ ਉਸ ਦਾ ਗਲੈਮਰੈੱਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
ਉਸ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤੀ, 'When you wear something made by a person there is something special there @jfwmagazine.'
Punjabi Bollywood Tadka
ਦੱਸਣਯੋਗ ਹੈ ਕਿ ਸਮੰਥਾ ਸਾਊਥ ਸਟਾਰ ਨਾਗਾਰਜੁਨ ਦੀ ਹੋਣ ਵਾਲੀ ਨੂੰਹ ਹੈ। ਨਾਗਾਰਜੁਨ ਦੇ ਬੇਟੇ ਨਾਗਾ ਚੈਤਨਿਆ ਤੇ ਸਮੰਥਾ ਰੂਥ ਪ੍ਰਭੂ ਇਸੇ ਸਾਲ 6 ਅਕਤੂਬਰ ਨੂੰ ਵਿਆਹ ਕਰਨਗੇ।
Punjabi Bollywood Tadka
ਸੂਤਰਾਂ ਮੁਤਾਬਕ ਸਮੰਥਾ ਤੇ ਨਾਗਾ ਦੋਵਾਂ ਨੂੰ ਹੀ ਟਰੈਵਲਿੰਗ ਕਾਫੀ ਪਸੰਦ ਹੈ ਤੇ ਉਹ ਵਿਆਹ ਤੋਂ ਬਾਅਦ ਲਗਭਗ 40 ਦਿਨਾਂ ਤਕ ਹਨੀਮੂਨ ਮਨਾਉਣਗੇ। ਅਜਿਹੀਆਂ ਖਬਰਾਂ ਹਨ ਕਿ ਦੋਵੇਂ ਹਨੀਮੂਨ ਦੇ ਜ਼ਿਆਦਾ ਦਿਨ ਨਿਊਯਾਰਕ 'ਚ ਬਿਤਾਉਣਗੇ। ਇਥੇ ਸਮੰਥਾ ਦੀ ਡੈਬਿਊ ਫਿਲਮ 'ਯੇ ਮਾਇਆ ਚੇਸਾਵੇ' ਦੀ ਸ਼ੂਟਿੰਗ ਵੀ ਹੋਈ ਸੀ।
Punjabi Bollywood Tadka
ਹਨੀਮੂਨ ਤੋਂ ਵਾਪਸ ਆਉਣ ਤੋਂ ਬਾਅਦ ਹੀ ਸਮੰਥਾ ਸ਼ਿਵਕਾਰਤੀਕਯਨ ਦੀ ਅਨਟਾਈਟਲਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
Punjabi Bollywood Tadka
ਦੱਸਣਯੋਗ ਹੈ ਕਿ ਸਮੰਥਾ ਇਸੇ ਸਾਲ ਫਿਲਮ 'ਰਾਜੂ ਗਰੀ ਗੜ੍ਹੀ 2' 'ਚ ਵੀ ਨਜ਼ਰ ਆਵੇਗੀ। ਇਸ 'ਚ ਉਸ ਨਾਲ ਸਹੁਰਾ ਨਾਗਾਰਜੁਨ ਵੀ ਕੰਮ ਕਰ ਰਹੇ ਹਨ। ਇਹ 2015 'ਚ ਆਈ ਫਿਲਮ ਦਾ ਸੀਕੁਅਲ ਹੈ।​​​​​​​​​​​​​​
Punjabi Bollywood Tadka


Tags: Samantha Ruth Prabhu Nagarjuna Instagram Photoshoot