FacebookTwitterg+Mail

ਫਿਲਮ ਦੇ ਮਹੂਰਤ 'ਤੇ ਪਹੁੰਚੀ ਨਾਗਾਅਰਜੁਰਨ ਦੀ ਨੂੰਹ ਪਰ ਨਾਰੀਅਲ ਤੋੜਨ 'ਚ ਰਹੀ ਅਸਫਲ, ਵੀਡੀਓ ਵਾਇਰਲ

samantha ruth prabhu
26 July, 2018 03:59:15 PM

ਨਵੀਂ ਦਿੱਲੀ(ਬਿਊਰੋ)— ਤੇਲੁਗੂ ਸੁਪਰਸਟਾਰ ਨਾਗਾਅਰਜੁਨ ਅੱਕਿਨੇਨੀ ਦੀ ਨੂੰਹ ਸਾਮੰਥਾ ਰੂਥ ਪ੍ਰਭੂ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪਿਛਲੇ ਸਾਲ ਨਾਗਾ ਚੈਤਨਿਆ ਨਾਲ ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਸਾਮੰਥਾ ਦੀ ਗਿਣਤੀ ਦੱਖਣੀ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ 'ਚ ਹੁੰਦੀ ਹੈ। ਹਾਲ ਹੀ 'ਚ ਸਾਮੰਥਾ ਆਪਣੇ ਪਤੀ ਦੀ ਆਉਣ ਵਾਲੀ ਫਿਲਮ ਦੇ ਮਹੂਰਤ 'ਚ ਸ਼ਾਮਲ ਹੋਈ। ਇਸ ਦੌਰਾਨ ਉਸ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਸਾਮੰਥਾ ਪਤੀ ਨਾਗਾ ਚੈਤਨਿਆ ਨੂੰ ਸਪੋਰਟ ਕਰਨ ਉਸ ਦੀ ਅਗਲੀ ਫਿਲਮ ਦੇ ਫੰਕਸ਼ਨ 'ਚ ਸ਼ਾਮਲ ਹੋਈ। ਪੂਜਾ ਪੂਰੀ ਹੋਣ ਤੋਂ ਬਾਅਦ ਸਾਮੰਥਾ ਨੂੰ ਨਾਰੀਅਲ ਤੋੜਨ ਲਈ ਕਿਹਾ ਗਿਆ।

ਹਾਲਾਂਕਿ ਉਹ ਨਾਰੀਅਲ ਤੋੜਨ 'ਚ ਅਸਫਲ ਰਹੀ ਅਤੇ ਇਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਫੈਨ ਵਲੋਂ ਸ਼ੇਅਰ ਕੀਤੇ ਵੀਡੀਓ 'ਤੇ ਸਾਮੰਥਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ''ਇਹ ਮੇਰੀ ਜ਼ਿੰਦਗੀ ਦੀ ਕਹਾਣੀ ਹੈ। ਇਸੇ ਕਾਰਨ ਮੈਂ ਫਿਲਮਾਂ ਦੇ ਮਹੂਰਤ 'ਚ ਸ਼ਾਮਲ ਨਹੀਂ ਹੁੰਦੀ।''


ਦੱਸਣਯੋਗ ਹੈ ਕਿ ਸਾਮੰਥਾ ਜਲਦ ਹੀ ਫਿਲਮ 'ਯੂ ਟਰਨ' 'ਚ ਨਜ਼ਰ ਆਵੇਗੀ। ਇਹ ਫਿਲਮ 13 ਸਤੰਬਰ ਨੂੰ ਰਿਲੀਜ਼ ਹੋਵੇਗੀ।


Tags: Samantha Ruth PrabhuCoconutViral VideoU Turn Akkineni Nagarjuna Naga Chaitanya

Edited By

Sunita

Sunita is News Editor at Jagbani.