ਮੁੰਬਈ (ਬਿਊਰੋ)— ਸਾਊਥ ਫਿਲਮ ਇੰਡਸਟਰੀ ਦੀ ਬੇਹੱਦ ਖੂਬਸੂਰਤ ਅਤੇ ਸਫਲ ਅਦਾਕਾਰਾ ਸਮੰਥਾ ਰੂਥ ਪ੍ਰਭੂ ਦੇ ਲਈ ਆਉਣ ਵਾਲੇ ਕੁੱਝ ਦਿਨ ਬੇਹੱਦ ਖਾਸ ਹਨ। ਉਹ ਜਲਦ ਹੀ ਸਾਊਥ ਦੇ ਸੁਪਰਸਟਾਰ ਨਾਗਾਰਜੁਨ ਦੇ ਬੇਟੇ ਨਾਗਾ ਚੈਤੰਨਿਆ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਵਿਆਹ ਨੂੰ ਲੈ ਕੇ ਟਾਲੀਵੁੱਡ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ। ਦੇਖਦੇ ਹਾਂ ਕਿ ਇਸ ਵਿਆਹ ਨੂੰ ਲੈ ਕੇ ਸਮੰਥਾ ਦੀ ਕੀ-ਕੀ ਤਿਆਰੀਆਂ ਹਨ। 6 ਅਕਤੂਬਰ ਨੂੰ ਸਭ ਤੋਂ ਪਹਿਲਾਂ ਹਿੰਦੂ ਰੀਤੀ ਰਿਵਾਜਾਂ ਨਾਲ ਇਹ ਵਿਆਹ ਪੂਰਾ ਹੋਵੇਗਾ।
ਇਸ ਤੋਂ ਬਾਅਦ 7 ਅਕਤੂਬਰ ਨੂੰ ਗੋਆ ਵਿੱਚ ਕ੍ਰਿਸ਼ਚਿਅਨ ਰਿਵਾਜਾਂ ਦੇ ਸਾਲ ਸਮੰਥਾ ਅਤੇ ਚੈਤੰਨਿਆ ਜਨਮ-ਜਨਮ ਦਾ ਸਾਥ ਨਿਭਾਉਣ ਦੀ ਕਸਮ ਖਾਣਗੇ। ਫਿਰ 9 ਅਕਤੂਬਰ ਨੂੰ ਹੈਦਰਾਬਾਦ ਵਿੱਚ ਇੱਕ ਗ੍ਰੈਂਡ ਰਿਸੈਪਸ਼ਨ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਲਈ ਬਣਾਈ ਗਈ ਗੈਸਟ ਲਿਸਟ ਵਿੱਚ ਕੇਵਲ ਡੇਢ ਸੌ ਲੋਕਾਂ ਦੇ ਨਾਮ ਸ਼ਾਮਲ ਹਨ। ਇਸ ਵਿੱਚ ਦੋਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਕੁੱਝ ਕਰੀਬੀ ਹੋਣਗੇ। ਰਿਸੈਪਸ਼ਨ ਵਿੱਚ ਟਾਲੀਵੁੱਡ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਦੋਹਾਂ ਨੂੰ ਆਸ਼ੀਰਵਾਦ ਦੇਣ ਪਹੁੰਚ ਸਕਦੀਆਂ ਹਨ।
ਹਿੰਦੂ ਰੀਤੀ ਰਿਵਾਜਾਂ ਦੇ ਨਾਲ ਹੋਣ ਵਾਲੇ ਵਿਆਹ ਵਿੱਚ ਸਮੰਥਾ ਚੈਤੰਨਿਆ ਦੀ ਦਾਦੀ ਦੀ ਸਾੜ੍ਹੀ ਪਾਵੇਗੀ। ਜਦੋਂ ਕਿ ਕ੍ਰਿਸ਼ਚਿਅਨ ਵੈਡਿੰਗ ਦੇ ਲਈ ਉਨ੍ਹਾਂ ਨੇ ਖਾਸ ਡ੍ਰੈਸ ਨੂੰ ਡਿਜ਼ਾਈਨ ਕਰਵਾਇਆ ਹੈ। ਇਸ ਡ੍ਰੈਸ ਨੂੰ ਉਨ੍ਹਾਂ ਦੀ ਦੋਸਤ ਅਤੇ ਮੁੰਬਈ ਦੀ ਡਿਜ਼ਾਈਨਰ ਕ੍ਰੇਸ਼ਾ ਬਜਾਜ ਨੇ ਡਿਜਾਈਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇੰਗੇਜ਼ਮੈਂਟ ਡ੍ਰੈਸ ਵੀ ਕ੍ਰੈਸ਼ਾ ਨੇ ਹੀ ਤਿਆਰ ਕੀਤੀ ਸੀ। ਜਿੱਥੇ ਤੱਕ ਵੈਡਿੰਗ ਡ੍ਰੈੱਸ ਦੀ ਗੱਲ ਹੈ ਤਾਂ ਇਹ ਕ੍ਰੀਮ ਅਤੇ ਗੋਲਡ ਕਲਰ ਕਾਮਬੀਨੇਸ਼ਨ ਦੇ ਨਾਲ ਬਣੀ ਹੈ।
ਇਸਦੇ ਨਾਲ ਸਮੰਥਾ ਨੇ ਬਹੁਤ ਸਾਰੀ ਜਿਊਲਰੀ ਨਾ ਲੈਂਦੇ ਹੋਏ ਸਿਰਫ ਨੈਕਲੈੱਸ ਅਤੇ ਇੰਗੇਜਮੈਂਟ ਰਿੰਗ ਪਹਿਨਣ ਦਾ ਹੀ ਫੈਸਲਾ ਕੀਤਾ ਹੈ। ਇਹ ਚੰਗਾ ਵੀ ਹੈ, ਕਿਉਂਕਿ ਇਸ ਨਾਲ ਸਾਰੀ ਅਟੈਂਸ਼ਨ ਵੈਡਿੰਗ ਡ੍ਰੈਸ 'ਤੇ ਹੀ ਰਹੇਗੀ। ਖਬਰਾਂ ਅਨੁਸਾਰ ਵਿਆਹ ਅਤੇ ਰਿਸੈਪਸ਼ਨ ਦੀਆਂ ਸਾਰੀ ਰਸਮਾਂ ਤੋਂ ਬਾਅਦ ਇਹ ਜੋੜਾ ਇੱਕ ਸ਼ਾਟ ਵੈਕੇਸ਼ਨ ਦੇ ਲਈ ਨਿਊਯਾਰਕ ਜਾਣ ਵਾਲਾ ਹੈ। ਦੱਸ ਦੇਈਏ ਕਿ ਇਸ ਸਾਲ 29 ਜਨਵਰੀ ਨੂੰ ਹੈਦਰਾਬਾਦ ਵਿੱਚ ਦੋਹਾਂ ਦੀ ਮੰਗਣੀ ਹੋਈ ਸੀ। ਪਹਿਲੀ ਵਾਰ ਇਨ੍ਹਾਂ ਦੀ ਮੁਲਾਕਾਤ ਸਾਲ 2010 ਵਿੱਚ ਆਈ ਫਿਲਮ 'ਯੇ ਮਾਇਆ ਚੇਸਾਵ' ਦੇ ਸੈੱਟ 'ਤੇ ਹੋਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਆਟੋਨਗਰ ਸੁਰਇਆ ਅਤੇ ਮਹਿਮ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। 'ਯੇ ਮਾਇਆ ਚੇਸਾਵ' ਡੈਬਿਊ ਫਿਲਮ ਸੀ। ਇਸਦੇ ਲਈ ਉਨ੍ਹਾਂ ਨੂੰ ਫਿਲਮ ਫੇਅਰ ਐਵਾਰਡ ਬੈਸਟ ਡੈਬਿਊ ਅਦਾਕਾਰਾ ਦੇ ਲਈ ਵੀ ਮਿਲਿਆ ਸੀ। ਹੁਣ ਤੱਕ ਚਾਰ ਫਿਲਮ ਫੇਅਰ ਐਵਾਰਡ ਮਿਲ ਚੁੱਕੇ ਹਨ। ਉਨ੍ਹਾਂ ਨੂੰ ਤਮਿਲ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਅਦਾਕਾਰਾ ਵਿੱਚੋਂ ਮੰਨਿਆ ਜਾਂਦਾ ਹੈ। ਜਲਦ ਹੀ ਸਮੰਥਾ ਹਾਰਰ ਥ੍ਰਿਲਰ ਫਿਲਮ 'ਰਾਜੂ ਗਰੀ ਗਧੀ-2' ਵਿੱਚ ਨਜ਼ਰ ਆਵੇਗੀ। ਸਮੰਥਾ ਮੂਲ ਰੂਪ ਤੋਂ ਚੈਨੱਈ ਵਿੱਚ ਪਲੀ ਵਧੀ ਹੈ।