FacebookTwitterg+Mail

ਆਮਰਪਾਲੀ ਤੋਂ ਬਾਅਦ ਹੁਣ ਫੈਨਜ਼ ਦੀ ਧੜਕਨ ਵਧਾਏਗੀ ਸੰਭਾਵਨਾ ਸੇਠ (ਵੀਡੀਓ)

sambhavna seth
10 September, 2018 05:59:13 PM

ਮੁੰਬਈ (ਬਿਊਰੋ)— 'ਆਮਰਪਾਲੀ ਤੋਹਰੇ ਖਾਤਿਰ' ਗੀਤ 'ਚ ਆਮਰਪਾਲੀ ਨਾਲ ਠੁਮਕੇ ਲਗਾਉਣ ਤੋਂ ਬਾਅਦ ਪਵਨ ਸਿੰਘ ਹੁਣ ਸੰਭਾਵਨਾ ਸੇਠ ਨਾਲ ਥਿਰਕਦੇ ਨਜ਼ਰ ਆਉਣਗੇ। ਸੰਭਾਵਨਾ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਪਵਨ ਸਿੰਘ ਨੇ ਸੋਮਵਾਰ ਨੂੰ ਦੱਸਿਆ, ''ਹੇ ਲੀਲੀ' ਟਾਈਟਲ ਵਾਲੇ ਇਸ ਗੀਤ ਨੂੰ ਨਿਰਮਾਤਾ ਅਨਿਲ ਕਾਬਰਾ ਅਤੇ ਨਿਰਦੇਸ਼ਕ ਧੀਰਜ ਠਾਕੁਰ ਦੀ ਫਿਲਮ 'ਚੈਂਪੀਅਨ' ਲਈ ਵਿਸ਼ੇਸ਼ ਤੌਰ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਸੰਗੀਤਕਾਰ ਅਨੁਜ ਤਿਵਾਰੀ ਅਤੇ ਸੋਮੀ ਨੇ ਆਪਣੀ ਆਵਾਜ਼ ਦਿੱਤੀ ਹੈ''।

Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ 'ਚ ਅਭਿਨੇਤਾ ਰਵੀ ਕਿਸ਼ਨ, ਰਾਜੂ ਸਿੰਘ ਮਾਹੀ, ਕਿਸ਼ਨ ਰਾਏ, ਕਨਕ ਪਾਂਡੇ, ਮੋਨਿਕਾ ਰਾਏ, ਆਯੁਸ਼ੀ ਤਿਵਾਰੀ ਅਹਿਮ ਭੂਮਿਕਾਵਾਂ 'ਚ ਹਨ। ਕੁਝ ਮਹੀਨੇ ਪਹਿਲਾਂ 'ਲਵ ਕੇ ਲੀਏ ਕੁਝ ਭੀ ਕਰੇਗਾ' ਇਕ ਗੀਤ 'ਚ ਆਮਰਪਾਲੀ ਨੇ ਠੁਮਕੇ ਲਗਾਏ ਸਨ। ਇਸ ਗੀਤ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਉੱਥੇ ਹੀ ਪਵਨ ਸਿੰਘ ਨੇ ਦੱਸਿਆ ਕਿ 'ਬਿੱਗ ਬੌਸ' 'ਚ ਬਤੌਰ ਮੁਕਾਬਲੇਬਾਜ਼ ਹਿੱਸਾ ਲੈ ਚੁੱਕੀ ਸੰਭਾਵਨਾ ਦੇ ਅਗਲੇ ਗੀਤ  'ਹੇ ਲੀਲੀ' ਦੇ ਹਿੱਟ ਹੋਣ ਦੀ ਪੂਰੀ ਉਮੀਦ ਹੈ।

Punjabi Bollywood TadkaPunjabi Bollywood Tadka

 


Tags: Sambhavna Seth Pawan Singh Hay Lili Bigg Boss Amrapali Dubey Indian Dancer

Edited By

Kapil Kumar

Kapil Kumar is News Editor at Jagbani.