ਮੁੰਬਈ(ਬਿਊਰੋ)— 'ਜ਼ਿੰਦਗੀ ਏਕ ਮਹਿਕ' ਫੇਮ ਅਦਾਕਾਰਾ ਸਮੀਕਸ਼ਾ ਜੈਸਵਾਲ ਨੂੰ ਵਿਆਹੁਤਾ ਐਕਟਰ ਨਾਲ ਨੈਣ ਮਟੱਕਾ ਕਰਨਾ ਮਹਿੰਗਾ ਪੈ ਗਿਆ। ਹੁਣ ਉਸ ਨੂੰ ਇਸ ਦੀ ਸਜ਼ਾ ਵੀ ਮਿਲ ਚੁੱਕੀ ਹੈ। ਹੀਰੋ ਕਰਨ ਦੀ ਪਤਨੀ ਨੇ ਸੈੱਟ 'ਤੇ ਆ ਕੇ ਸਮੀਕਸ਼ਾ ਨੂੰ ਨਾ ਸਿਰਫ ਬੁਰਾ-ਭਲਾ ਕਿਹਾ ਬਲਕਿ ਉਸ ਨੂੰ ਸਾਰਿਆ ਸਾਹਮਣੇ ਇਕ ਜ਼ੋਰਦਾਰ ਥੱਪੜ ਵੀ ਮਾਰ ਦਿੱਤਾ।
ਸੈੱਟ 'ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਕਰਨ ਦੀ ਪਤਨੀ ਕਈ ਦਿਨਾਂ ਤੋਂ ਕਰਨ ਅਤੇ ਸਮੀਕਸ਼ਾ ਦੀ ਨੇੜਤਾ ਤੋਂ ਪਰੇਸ਼ਾਨ ਸੀ ਅਤੇ ਜਦੋਂ ਉਨ੍ਹਾਂ ਨੇ ਸੈੱਟ 'ਤੇ ਦੋਹਾਂ ਨਾਲ ਦੇਖਿਆ ਤਾਂ ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ ਉਨ੍ਹਾਂ ਨੇ ਸੈੱਟ 'ਤੇ ਹੰਗਾਮਾ ਮਚਾ ਦਿੱਤਾ।
ਜਾਣਕਾਰੀ ਮੁਤਾਬਕ 'ਜ਼ਿੰਦਗੀ ਏਕ ਮਹਿਕ' ਦਾ ਸੈੱਟ ਦਿੱਲੀ 'ਚ ਹੈ ਅਤੇ ਉੱਥੇ ਇਹ ਪੂਰਾ ਹੰਗਾਮਾ ਹੋਇਆ।
ਹਾਲਾਂਕਿ ਥੱਪੜ ਅਤੇ ਬੁਰਾ ਭਲਾ ਸੁਣਨ ਤੋਂ ਬਾਅਦ ਵੀ ਸਮੀਕਸ਼ਾ ਨੇ ਕਰਨ ਦੀ ਪਤਨੀ ਨੂੰ ਕੁਝ ਨਹੀਂ ਕਿਹਾ ਅਤੇ ਚੁੱਪ-ਚਾਪ ਉੱਥੋਂ ਆਪਣੇ ਕਮਰੇ 'ਚ ਚੱਲ ਗਈ।
ਜਦੋਂ ਇਸ ਦੇ ਬਾਰੇ ਅਸੀਂ ਸਮੀਕਸ਼ਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੈੱਟ 'ਤੇ ਜਿਸ ਨੇ ਵੀ ਮੇਰੇ ਬਾਰੇ 'ਚ ਇਹ ਖ਼ਬਰ ਫੈਲਾਈ ਹੈ, ਮੈਂ ਉਸ ਵਿਰੁੱਧ ਸਖਤ ਰਵੱਈਆ ਵਰਤਾਂਗੀ।
ਉਨ੍ਹਾਂ ਨੇ ਕਿਹਾ ਕਿ ਇਹ ਝੂਠ ਹੈ ਅਤੇ ਸੈੱਟ 'ਤੇ ਮੇਰੇ ਨਾਲ ਈਰਖਾ ਕਰਨ ਵਾਲੇ ਕਿਸੇ ਵਿਅਕਤੀ ਨੇ ਇਹ ਖਬਰ ਫੈਲਾਈ ਹੈ।