FacebookTwitterg+Mail

ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਮਜ਼ਾਕ ਕਰਨ ਵਾਲਿਆਂ ਦੀ ਇੰਝ ਲਗਾਈ ਕਲਾਸ

sameera reddy
05 November, 2019 10:30:40 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਮਾਂ ਬਣ ਚੁੱਕੀ ਹੈ, ਤੇ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹਾਲ ਹੀ ਵਿਚ ਸਮੀਰਾ ਨੇ ਆਪਣੀ ਟੀਨ ਏਜ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਇਕ ਮੈਸੇਜ ਵੀ ਸ਼ੇਅਰ ਕੀਤਾ ਹੈ । ਸਮੀਰਾ ਨੇ ਲਿਖਿਆ,‘‘ਮੇਰੇ ਅਤੀਤ ’ਚੋਂ ਧਮਾਕੇਦਾਰ…! ਉਨ੍ਹਾਂ ਸਾਰਿਆਂ ਲਈ ਜੋ ਮਜ਼ਾਕ ਬਣਾਉਂਦੇ ਹਨ ਪਰ ਇਹ ਮਜ਼ਾਕ ਤੋਂ ਪਰੇ ਹੈ, ਮੈਂ ਉਸ ਸਮੇਂ ਆਪਣੀ ਲੁੱਕ ਨੂੰ ਲੈ ਕੇ ਬਹੁਤ ਸੰਘਰਸ਼ ਕੀਤਾ ਸੀ, ਜਦੋਂ ਮੈਂ ਖੁਦ ਨੂੰ ਦੇਖ ਕੇ ਜੱਜ ਕਰਦੀ ਸੀ। ਮੇਰੇ ਤੇ ਸੋਹਣੀ ਦਿਖਣ ਤੇ ਲੋਕਾਂ ਤੋਂ ਇੱਜ਼ਤ ਪਾਉਣ ਦਾ ਕਾਫੀ ਦਬਾਅ ਸੀ । ਬਲਕਿ ਅੱਜ ਵੀ ਹੈ।


ਮੇਰੇ ਪਤੀ ਮੈਨੂੰ ਉਸੇ ਤਰ੍ਹਾਂ ਪਸੰਦ ਕਰਦੇ ਹਨ, ਜਿਸ ਤਰ੍ਹਾਂ ਦੀ ਮੈਂ ਦਿਖਾਈ ਦਿੰਦੀ ਹਾਂ ਪਰ ਅੱਜ ਵੀ ਮੈਂ ਪ੍ਰੇਸ਼ਾਨ ਹੋ ਜਾਂਦੀ ਹਾਂ ਜਦੋਂ ਆਪਣੇ ਸਰੀਰ ਨੂੰ ਲੈ ਕੇ ਕੁਝ ਮਹਿਸੂਸ ਕਰਦੀ ਹਾਂ।’’ ਦਰਅਸਲ ਇਸ ਪੋਸਟ ਸਾਂਝੀ ਕਰਕੇ ਸਮੀਰਾ ਰੈੱਡੀ ਨੇ ਉਨ੍ਹਾਂ ਲੋਕਾਂ ਤੇ ਨਿਸ਼ਾਨਾ ਸਾਧਿਆ ਹੈ, ਜੋ ਅਕਸਰ ਸੋਸ਼ਲ ਮੀਡੀਆ ਤੇ ਸਟਾਰ ਦਾ ਉਨ੍ਹਾਂ ਦੇ ਸਰੀਰ, ਕੱਪੜਿਆਂ ਜਾਂ ਫਿਰ ਕਿਸੇ ਹੋਰ ਗੱਲ ਨੂੰ ਲੈ ਕੇ ਮਜ਼ਾਕ ਬਣਾਉਂਦੇ ਹਨ। ਦਰਅਸਲ ਇਹ ਲੋਕ ਵੀ ਸਮਾਜ ਦਾ ਇੱਕ ਹਿੱਸਾ ਹਨ, ਜਿਨ੍ਹਾਂ ਦਾ ਕੰਮ ਹੀ ਦੂਜਿਆ ਦੀ ਅਲੋਚਨਾ ਕਰਨਾ ਹੈ।


ਸਮੀਰਾ ਰੈੱਡੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਟਾਰ ਹਨ, ਜੋ ਟਰੋਲਰਜ਼ ਨੂੰ ਸਮੇਂ-ਸਮੇਂ ਤੇ ਸਬਕ ਸਿਖਾਉਂਦੇ ਹਨ। ਬੇਸ਼ੱਕ ਸਮੀਰਾ ਰੈੱਡ ਇਨ੍ਹੀਂ ਦਿਨੀਂ ਬਾਲੀਵੁੱਡ ਅਤੇ ਫਿਲਮਾਂ ਤੋਂ ਦੂਰ ਹੋਵੇ ਪਰ ਉਹ ਲਗਾਤਾਰ ਆਪਣੀਆਂ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਮੋਟੀਵੇਟ ਕਰਦੀ ਰਹਿੰਦੀ ਹੈ।
 


Tags: Sameera ReddyVaaranam AayiramInstagramMusafirBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari