FacebookTwitterg+Mail

ਜਨਮਦਿਨ ਮੌਕੇ 'ਤੇ ਸਮੀਰਾ ਦੀਆਂ ਦੇਖੋ ਕੁਝ ਅਣਦੇਖੀਆਂ ਤਸਵੀਰਾਂ

    1/15
14 December, 2016 11:19:02 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਸਮੀਰਾ ਰੈੱਡੀ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 14 ਦਸੰਬਰ 1980 ਨੂੰ ਰਾਜਮੁੰਦਰੀ, ਅੰਧਰਾ ਪ੍ਰਦੇਸ਼ 'ਚ ਹੋਇਆ ਸੀ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 'ਚ ਇਕ ਮਿਊਜ਼ਿਕ ਐਲਬਮ 'ਔਰ ਆਹਿਸ਼ਕਾ' ਨਾਲ ਕੀਤੀ ਸੀ। ਉਸ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਮੈਂਨੇ ਦਿਲ ਤੁਝਕੋ ਦਿਆ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 'ਮੁਸਾਫਿਰ', 'ਡਰਨਾ ਮਨਾ ਹੈ', 'ਪਲਾਨ', 'ਟੈਕਸੀ ਨੰਬਰ 9211' ਸਮੇਤ ਕਈ ਹੋਰ ਫਿਲਮਾਂ 'ਚ ਕੰਮ ਕੀਤਾ। ਜਦੋਂ ਕੀ ਉਸ ਦਾ ਕੈਰੀਅਰ ਕੁਝ ਖਾਸ ਨਹੀਂ ਰਿਹਾ। ਬਾਲੀਵੁੱਡ ਤੋਂ ਇਲਾਵਾ ਉਸ ਨੇ ਦੱਖਣ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ। ਢਾਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਸਮੀਰਾ ਨੇ ਸਾਲ 2014 'ਚ ਬਿਜ਼ਨੈੱਸਮੈਨ ਅਕਸ਼ੈ ਵਰਡ ਨਾਲ ਵਿਆਹ ਕਰਵਾ ਲਿਆ। ਅਕਸ਼ੈ ਮੋਟਰਸਾਇਕਲਾਂ ਦਾ ਕਾਰੋਬਾਰ ਕਰਦਾ ਹੈ। ਸਮੀਰਾ ਨੂੰ ਬਾਇਕ ਦਾ ਖਾਸ ਸ਼ੌਕ ਹੈ। ਇਸ ਲਈ ਅਕਸ਼ੈ ਵਿਆਹ ਦੇ ਦਿਨ ਘੋੜੀ ਜਾਂ ਕਾਰ 'ਤੇ ਨਹੀਂ, ਸਗੋਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਇਆ ਸੀ। ਸਮੀਰਾ ਨੇ ਇਸ ਸਾਲ 25 ਮਈ ਨੂੰ ਇਕ ਬੇਬੀ ਬੁਆਏ ਨੂੰ ਜਨਮ ਦਿੱਤਾ ਹੈ।

Tags: ਸਮੀਰਾ ਰੈੱਡੀ ਜਨਮਦਿਨਅਣਦੇਖੀਆਂ ਤਸਵੀਰਾਂSameera Reddy birthday Unseen Pictures