FacebookTwitterg+Mail

B'day Spl: ਮਾਲਿਆ ਨਾਲ ਅਦਾਕਾਰਾ ਦੀ ਹੋਈ ਸੀ ਤਸਵੀਰ ਵਾਇਰਲ, ਰਿਸ਼ਤੇ 'ਤੇ ਉੱਠੇ ਸਨ ਸਵਾਲ

sameera reddy birthday spl
14 December, 2017 01:21:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦਾ ਜਨਮ 14 ਦਸੰਬਰ ਨੂੰ ਆਂਧਰਾ ਪ੍ਰਦੇਸ਼ 'ਚ ਹੋਇਆ ਸੀ। ਸਮੀਰਾ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਤਮਿਲ, ਤੇਲੁਗੂ, ਮਲਿਆਲਮ, ਕੰਨੜ ਤੇ ਬੰਗਾਲੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਕਈ ਸਾਲਾਂ ਤੋਂ ਉਹ ਫਿਲਮੀ ਦੁਨੀਆ ਤੋਂ ਦੂਰੀ ਬਣਾਏ ਹੋਏ ਹਨ। ਇੰਡਸਟਰੀ 'ਚ ਉਹ ਵੱਖਰੀ ਪਛਾਣ ਬਣਾਉਣ 'ਚ ਸਫਲ ਨਹੀਂ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰ ਲਿਆ ਤੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ। ਸਮੀਰਾ ਨੇ 2014 'ਚ ਬਿਜ਼ਨੈੱਸਮੈਨ ਅਕਸ਼ੈ ਵਰਡੇ ਨਾਲ ਵਿਆਹ ਕੀਤਾ।

Punjabi Bollywood Tadka ਵਿਆਹ ਦੇ ਬਾਅਦ ਤੋਂ ਉਨ੍ਹਾਂ ਨੇ ਫਿਲਮਾਂ ਨੂੰ ਬਾਏ-ਬਾਏ ਕਹਿ ਦਿੱਤਾ। ਉਨ੍ਹਾਂ ਦਾ ਇਕ ਬੇਟਾ ਵੀ ਹੈ। ਮਸ਼ਹੂਰ ਬਿਜ਼ਨੈੱਸਮੈਨ ਵਿਜੇ ਮਾਲਿਆ ਨਾਲ ਉਨ੍ਹਾਂ ਦਾ ਇਕ ਖਾਸ ਰਿਸ਼ਤਾ ਹੈ। ਇਹ ਰਿਸ਼ਤਾ ਬੇਟੀ ਦਾ ਹੈ। ਮਾਲਿਆ ਨਾਲ ਉਨ੍ਹਾਂ ਦੀ ਇਕ ਤਸਵੀਰ ਇੰਟਰਨੈੱਟ 'ਤੇ ਕਾਫੀ ਵਾਇਰਲ ਹੋਈ ਸੀ। ਉਸ ਸਮੇਂ ਤੱਕ ਕਈ ਲੋਕਾਂ ਨੇ ਸਮੀਰਾ ਦੇ ਮਾਲਿਆ ਨਾਲ ਰਿਸ਼ਤੇ 'ਤੇ ਸਵਾਲ ਉਠਾਏ ਸਨ। ਉਂਝ ਹੀ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਸਮੀਰਾ ਦਾ ਕੰਨਿਆਦਾਨ ਵੀ ਕੀਤਾ ਸੀ। ਸਮੀਰਾ ਉਨ੍ਹਾਂ ਦੀ ਰਿਸ਼ਤੇਦਾਰ ਹੈ।

Punjabi Bollywood Tadkaਉਹ ਵਿਜੈ ਮਾਲਿਆ ਨੂੰ ਅੰਕਲ ਕਹਿ ਕੇ ਬੁਲਾਉਂਦੀ ਹੈ। ਖਬਰਾਂ ਦੀ ਮੰਨੀਏ ਤਾਂ ਸਮੀਰਾ ਦੇ ਵਿਆਹ ਦੌਰਾਨ ਲੜਕੀ ਵਲੋਂ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ 'ਚ ਸਿਰਫ ਵਿਜੈ ਮਾਲਿਆ ਹੀ ਮੌਜੂਦ ਸਨ। ਮਾਲਿਆ ਨੇ ਕੰਨਿਆਦਾਨ ਦੀ ਰਸਮ ਨਿਭਾਈ। ਸਮੀਰਾ ਰੈੱਡੀ ਨੂੰ ਮਾਲਿਆ ਦੇ ਪਾਰਿਵਾਰਕ ਫੰਕਸ਼ਨ 'ਚ ਦੇਖਿਆ ਜਾਂਦਾ ਹੈ। ਸਮੀਰਾ ਰੈੱਡੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਜ਼ਲ ਗਾਇਕ ਪੰਕਜ ਉਦਾਸ ਦੇ ਮਿਊੁਜ਼ਿਕ ਵੀਡੀਓ 'ਔਰ ਆਹਿਸਤਾ' ਨਾਲ ਕੀਤੀ ਸੀ।

Punjabi Bollywood Tadkaਉਨ੍ਹਾਂ ਨੇ ਤਮਿਲ ਫਿਲਮ ਨਾਲ ਐਕਟਿੰਗ 'ਚ ਡੈਬਿਊ ਕੀਤਾ ਸੀ। ਸਮੀਰਾ ਰੈੱਡੀ ਨੇ 2002 'ਚ ਸੋਹੇਲ ਖਾਨ ਦੀ ਫਿਲਮ 'ਮੈਨੇ ਦਿਲ ਤੁਝਕੋ ਦੇ ਦੀਆ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਪਛਾਣ 2004 'ਚ ਆਈ ਫਿਲਮ 'ਮੁਸਾਫਿਰ' ਨਾਲ ਮਿਲੀ ਸੀ। ਉਨ੍ਹਾਂ ਨੇ 'ਨੋ-ਐਂਟਰੀ', 'ਟੈਕਸੀ ਨੰਬਰ 9211' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਸਮੀਰਾ ਰੈੱਡੀ ਕ੍ਰਯੋਂਸ ਤੇ ਡ੍ਰੀਮਸ ਹੋਮਸ ਐਨਜੀਓ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਬੇਘਰ ਬੱਚਿਆਂ ਨੂੰ ਘਰ ਤੇ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ।

Punjabi Bollywood Tadkaਉਹ ਭਾਵੇਂ ਫਿਲਮ ਇੰਡਸਟਰੀ ਦੀ ਸਟਾਰ ਨਾ ਬਣੀ ਹੋਵੇ ਪਰ ਅਸਲ 'ਚ ਜ਼ਿੰਦਗੀ 'ਚ ਆਪਣੇ ਨੇਕ ਕੰਮਾਂ ਨਾਲ ਕਈ ਬੇਘਰ ਬੱਚਿਆਂ ਦੀ ਸਟਾਰ ਬਣ ਗਈ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Sameera ReddyBirthdayAkshai VardeVijay Mallya