ਮੁੰਬਈ (ਬਿਊਰੋ)-ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੀ ਐਡ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਮੀਰਾ ਰੈੱਡੀ ਬਾਡੀ ਸ਼ੇਮਿੰਗ ਬਾਰੇ ’ਚ ਖੁੱਲ੍ਹ ਕੇ ਬੋਲਦੀ ਰਹੀ ਹੈ। ਸਮੀਰਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੀ ਹੈ ਅਤੇ ਆਪਣੀ ਰੀਅਲ ਇਮੇਜ ਫੈਨਜ਼ ਦੇ ਸਾਹਮਣੇ ਰੱਖਣ ’ਚ ਯਕੀਨ ਕਰਦੀ ਹੈ। ਉਸ ਦੱਸਿਆ ਸੀ ਕਿ ਦੂਜੀ ਡਲਿਵਰੀ ਤੋਂ ਬਾਅਦ ਉਸ ਦਾ ਭਾਰ ਕਿੰਨਾ ਵਧ ਗਿਆ ਹੈ ਅਤੇ ਕਿਸ ਤਰ੍ਹਾਂ ਉਸ ਨੇ ਆਪਣੇ ਪਰਿਵਾਰ ’ਚ ਆਏ ਇਸ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ।
ਸਮੀਰਾ ਨੂੰ ਹੁਣ ਤਕ ਕਈ ਭਾਰ ਘਟਾਉਣ ਵਾਲੀਆਂ ਦਵਾਈਆਂ ਅਤੇ ਤਰੀਕਿਆਂ ਦੀ ਐਡ ਦੇ ਆਫਰ ਮਿਲ ਚੁੱਕੇ ਹਨ। ਹਾਲਾਂਕਿ ਸਮੀਰਾ ਇਨ੍ਹਾਂ ਸਾਰੀਆਂ ਆਫਰਾਂ ਨੂੰ ਰਿਜੈਕਟ ਕਰਦੀ ਰਹੀ ਹੈ। ਸਮੀਰਾ ਨੇ ਦੱਸਿਆ ਕਿ ਉਸ ਨੂੰ ਇਕ ਭਾਰ ਘਟਾਉਣ ਦਵਾਈ ਦੇ ਲਈ ਐਨਡਾਰਸਮੈਂਟ ਆਫਰ ਮਿਲਿਆ ਸੀ। ਉਸ ਨੇ ਦੱਸਿਆ, ‘‘ਮੈਂ ਭਾਰ ਘੱਟ ਕਰਨ ਦੇ ਮਾਮਲੇ ’ਚ ਖੂਨ-ਪਸੀਨਾ ਇਕ ਕਰਨ ’ਚ ਯਕੀਨ ਰੱਖਦੀ ਹਾਂ’। ਮੈਂ ਦਵਾਈਆਂ ਖਾ ਕੇ ਭਾਰ ਘਟਾਉਣ ’ਚ ਯਕੀਨ ਨਹੀਂ ਕਰਦੀ ਹਾਂ ਅਤੇ ਨਾ ਹੀ ਇਹ ਸਭ ਕਰਦੀ ਹਾਂ।’’