FacebookTwitterg+Mail

ਪਹਿਲੀ ਵਾਰ ਨਜ਼ਰ ਆਇਆ ਅਦਾਕਾਰਾ ਸਮੀਰਾ ਰੈੱਡੀ ਦੀ ਧੀ ਦਾ ਚਿਹਰਾ

sameera reddy shares first pic of newborn daughter on instagram
16 July, 2019 12:27:57 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਨੇ ਕੁਝ ਦਿਨ ਪਹਿਲਾਂ ਹੀ ਬੇਬੀ ਗਰਲ ਨੂੰ ਜਨ‍ਮ ਦਿੱਤਾ ਹੈ। ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਸਮੀਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨੂੰ ਦਿੱਤੀ ਸੀ। ਜਿੱਥੇ ਉਨ੍ਹਾਂ ਨੇ ਬੇਟੀ ਦੀ ਪਹਿਲੀ ਝਲਕ ਨੂੰ ਵੀ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ। ਉੱਥੇ ਹੀ ਹੁਣ ਅਦਾਕਾਰਾ ਨੇ ਆਪਣੀ ਨੰਨ‍੍ਹੀ ਪਰੀ ਦੇ ਨਾਲ ਇਕ ਖੂਬਸੂਰਮ ਤਸ‍ਵੀਰ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਜਿਸ 'ਚ ਅਦਾਕਾਰਾ ਸਮੀਰਾ ਰੈੱਡੀ ਬੇਟੀ ਨੂੰ ਹੱਥਾਂ 'ਚ ਲਏ ਹੋਏ ਨਜ਼ਰ ਆ ਰਹੀ ਹੈ। ਸਮੀਰਾ ਰੈੱਡੀ ਨੇ ਬੇਟੀ ਦੀ ਕਿਊਟ ਤਸ‍ਵੀਰ ਸ਼ੇਅਰ ਕਰਦੇ ਹੋਏ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ।


ਦੱਸ ਦਈਏ ਕਿ ਸਮੀਰਾ ਰੈੱਡੀ ਦੂਜੀ ਵਾਰ ਮਾਂ ਬਣੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 'ਚ ਬੇਟੇ ਹੰਸ ਨੂੰ ਜਨਮ ਦਿੱਤਾ ਸੀ, ਜੋ ਕਿ 4 ਸਾਲ ਦਾ ਹੈ। ਸਾਲ 2014 'ਚ ਬਿਜ਼ਨੈੱਸਮੈਨ ਅਕਸ਼ੈ ਵਰਦੇ ਨਾਲ ਵਿਆਹ ਕਰਵਾਇਆ ਸੀ। ਅਕਸ਼ੈ Vardenchi Motorcycles ਦੇ ਕੋ-ਓਨਰ ਹਨ। ਇਹ ਕੰਪਨੀ ਮੋਟਰ ਬਾਇਕ ਨੂੰ ਕਸਟਮਾਈਜ਼ ਕਰਦੀ ਹੈ।
Punjabi Bollywood Tadka
ਸਮੀਰਾ ਤੇ ਅਕਸ਼ੈ ਦੀ ਮੁਲਾਕਾਤ ਇਕ ਵਿਗਿਆਪਨ ਸ਼ੂਟ ਦੌਰਾਨ ਹੋਈ ਸੀ। ਜਦੋਂ ਅਕਸ਼ੈ ਨੇ ਸਮੀਰਾ ਨੂੰ ਬਾਈਕ ਚਲਾਉਂਦੇ ਦੇਖਿਆ ਸੀ ਤਾਂ ਉਸ ਨੂੰ ਦਿਲ ਦੇ ਬੈਠੇ ਸਨ। ਦੋਵਾਂ ਨੇ ਇਕ-ਦੂਜੇ ਨੂੰ 2 ਸਾਲ ਤੱਕ ਡੇਟ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਵਿਆਹ ਮਰਾਠੀ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ।
Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਮੀਰਾ ਨੇ ਅੰਡਰ ਵਾਟਰ ਫੋਟੋਸ਼ੂਟ ਕਰਵਾਇਆ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਫੋਟੋਸ਼ੂਟ ਦਾ ਵੀਡੀਓ ਵੀ ਸਾਹਮਣੇ ਆਇਆ ਸੀ।
Punjabi Bollywood Tadka


Tags: Sameera ReddyBaby GirlInstagramAkshai VardeBollywood CelebrityInstagram

About The Author

manju bala

manju bala is content editor at Punjab Kesari