ਨਵੀਂ ਦਿੱਲੀ (ਬਿਊਰੋ) : ਡਿਜੀਟਲ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਕੋ-ਫਾਊਂਡਰ ਸਮੀਰ ਬਾਂਗੜਾ ਦੀ ਕਾਰ ਹਾਦਸੇ ਮੌਤ ਹੋ ਗਈ ਹੈ। ਸਮੀਰ ਨੇ ਐਤਵਾਰ ਨੂੰ ਆਖ਼ਰੀ ਸਾਹ ਲਿਆ। ਸਮੀਰ ਦੀ ਮੌਤ ਤੋਂ ਬਾਅਦ ਮਿਊਜ਼ਿਕ ਕੰਪੋਜ਼ਰ ਵਿਸ਼ਾਲ ਦਦਲਾਨੀ ਨੇ ਟਵਿੱਟਰ ਰਾਹੀਂ ਆਪਣਾ ਦੁੱਖ ਪ੍ਰਗਟਾਇਆ। ਵਿਸ਼ਾਲ ਤੋਂ ਇਲਾਵਾ ਗਾਇਕ ਅਦਿੱਤਿਆ ਸਿੰਘ ਸ਼ਰਮਾ, ਹਰਸ਼ਦੀਪ ਕੌਰ ਅਤੇ ਅਸ਼ੋਕ ਪੰਡਿਤ ਆਦਿ ਨੇ ਵੀ ਆਪਣਾ ਦੁੱਖ ਪ੍ਰਗਟ ਕੀਤਾ ਹੈ।
ਵਿਸ਼ਾਲ ਦਦਲਾਨੀ ਨੇ ਸਮੀਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, 'ਹੁਣੇ ਪਤਾ ਲੱਗਾ ਕਿ ਸਮੀਰ ਬਾਂਗੜਾ ਨਹੀਂ ਰਹੇ। ਦਰਦਨਾਕ, ਦਿਲ ਦਹਿਲਾ ਦੇਣ ਵਾਲੀ ਖ਼ਬਰ। ਅਸੀਂ ਲੰਬੇ ਸਮੇਂ ਤੋਂ ਦੋਸਤ ਸੀ। ਇੰਨੇ ਚੰਗੇ ਵਿਅਕਤੀ, ਇੰਨੇ ਸਿੱਧੇ-ਸਾਧੇ ਇਨਸਾਨ। ਕਰੀਅਰ ਬਣਾਉਣ 'ਚ ਕਈ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਦੀ ਯਾਦ ਹਮੇਸ਼ਾ ਦਿਲ 'ਚ ਬਣੀ ਰਹੇਗੀ। ਪਰਿਵਾਰ ਨੂੰ ਬਹੁਤ ਪਿਆਰ ਅਤੇ ਤਾਕਤ। 2020, ਬਹੁਤ ਹੋ ਗਿਆ।'
ਆਦਿੱਤਿਆ ਸਿੰਘ ਸ਼ਰਮਾ ਨੇ ਵੀ ਟਵਿੱਟਰ ਰਾਹੀਂ ਸ਼ਰਧਾਂਜਲੀ ਦਿੱਤੀ। ਹੁਣੇ ਸਮੀਰ ਬਾਂਗੜਾ ਦੀ ਮੌਤ ਦੀ ਖ਼ਬਰ ਸੁਣੀ, ਮੈਨੂੰ ਸਚਮੁੱਚ ਵਿਸ਼ਵਾਸ ਨਹੀਂ ਹੋ ਰਿਹਾ। ਉਹ ਇੰਨੇ ਚੰਗੇ ਆਦਮੀ, ਫਿੱਟ, ਜਵਾਨ, ਵਧੀਆ ਤਰੀਕੇ ਨਾਲ ਗੱਲਬਾਤ ਕਰਨ ਵਾਲੇ, ਮਦਦਗਾਰ ਇਨਸਾਨ ਸਨ। ਉਨ੍ਹਾਂ ਨੇ ਕਈ ਲੋਕਾਂ ਦੇ ਕਰੀਅਰ ਬਣਾਏ, ਮੈਂ ਹੈਰਾਨ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਾਰਿਆਂ ਲਈ ਮੇਰੇ ਵਲੋਂ ਸੰਵੇਦਨਾ ਅਤੇ ਸ਼ਕਤੀ।'
ਫਿਲਮ ਮੇਕਰ ਗੁਨੀਤ ਮੋਂਗਾ ਨੇ ਸਮੀਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਗੁਨੀਤ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਮੈਂ ਅੱਜ ਆਪਣੀ ਸੁਪਰਪਾਵਰ ਸਮੀਰ ਬਾਂਗੜਾ ਨੂੰ ਗੁਆ ਦਿੱਤਾ। ਤੁਸੀਂ ਇਕ ਮੇਂਟਰ/ਦੋਸਤ, ਮਾਰਗਦਰਸ਼ਕ ਅਤੇ ਸਭ ਤੋਂ ਵੱਡੇ ਚੀਅਰਲੀਡਰ ਰਹੇ। ਤੁਸੀਂ ਮੇਰੇ 'ਤੇ ਵਿਸ਼ਵਾਸ ਕਰਦੇ ਸੀ, ਜਿੰਨਾ ਕੋਈ ਹੋਰ ਨਹੀਂ ਸੀ ਕਰਦਾ। ਅੱਜ ਦੁਪਹਿਰ 'ਚ ਮਿਲਣ ਦਾ ਕੀ ਹੋਇਆ। ਮੈਂ ਵਿਸ਼ਵਾਸ ਨਹੀਂ ਕਰ ਸਕਦਾ। ਕ੍ਰਿਪਾ ਕਰਕੇ ਵਾਪਸ ਆ ਜਾਓ।'
ਗਾਇਕਾ ਹਰਸ਼ਦੀਪ ਕੌਰ ਨੇ ਵੀ ਟਵੀਟ 'ਚ ਲਿਖਿਆ, 'ਸਚਮੁੱਚ ਹੀ ਹੈਰਾਨ ਕਰਨ ਵਾਲੀ ਖ਼ਬਰ। ਇਹ ਦਿਲ ਦਹਿਲਾ ਦੇਣ ਵਾਲੀ ਖ਼ਬਰ ਹੈ।
ਫਿਲਮ ਮੇਕਰ ਅਤੇ ਸੋਸ਼ਲ ਐਕਟੀਵਿਸਟ ਅਸ਼ੋਕ ਪੰਡਿਤ ਨੇ ਵੀ ਸਮੀਰ ਦੀ ਮੌਤ 'ਤੇ ਅਫਸੋਸ ਪ੍ਰਗਟਾਇਆ ਹੈ।