ਮੁੰਬਈ — ਅਦਾਕਾਰਾ ਨੀਲਮ ਕੋਠਾਰੀ ਆਪਣੇ ਪਤੀ ਸਮੀਰ ਸੋਨੀ ਵਲੋਂ ਆਲਟ ਬਾਲਾਜੀ ਦੀ ਇਕ ਵੈੱਬ ਸੀਰੀਜ਼ ਵਿਚ ਇੰਟੀਮੇਟ ਸੀਨਜ਼ ਦਿੱਤੇ ਜਾਣ ਤੋਂ ਕਾਫੀ ਨਾਰਾਜ਼ ਹੈ। ਸਮੀਰ ਸੋਨੀ ਨੇ ਆਲਟ ਬਾਲਾਜੀ ਦੀ ਵੈੱਬ ਸੀਰੀਜ਼ 'ਬੇਵਫਾ ਸੀ ਵਫਾ' ਵਿਚ ਕੋ-ਐਕਟ੍ਰੈੱਸ ਦੀਪਾਨਿਤਾ ਸ਼ਰਮਾ ਅਤੇ ਅਦਿਤੀ ਵਾਸੁਦੇਵ ਨਾਲ ਕਈ ਇੰਟੀਮੇਟ ਸੀਨ ਦਿੱਤੇ ਹਨ। ਖਬਰਾਂ ਮੁਤਾਬਕ ਇਸ ਸੀਰੀਜ਼ ਨੂੰ ਲੈ ਕੇ ਨੀਲਮ ਨੂੰ ਥੋੜ੍ਹਾ-ਬਹੁਤ ਅੰਦਾਜ਼ਾ ਪਹਿਲਾਂ ਤੋਂ ਸੀ
ਪਰ ਜਦੋਂ ਉਸ ਨੇ ਪ੍ਰੋਮੋ ਵਿਚ ਸਮੀਰ ਅਤੇ ਕੋ-ਸਟਾਰ ਦੇ ਕਿਸਿੰਗ ਸੀਨ ਦੇਖੇ ਤਾਂ ਕਾਫੀ ਨਾਰਾਜ਼ ਹੋ ਗਈ ਅਤੇ ਇਨ੍ਹਾਂ ਸੀਨਜ਼ ਨੂੰ ਲੈ ਕੇ ਸਮੀਰ ਨਾਲ ਉਸ ਦੀ ਬਹਿਸ ਹੋ ਗਈ। ਖਬਰ ਹੈ ਕਿ ਸਮੀਰ ਨੇ ਨੀਲਮ ਦੀ ਨਾਰਾਜ਼ਗੀ ਨੂੰ ਦੇਖਦਿਆਂ ਮੇਕਰਸ ਨੂੰ ਕੁਝ ਸੀਨ ਹਟਾਉਣ ਲਈ ਕਿਹਾ ਹੈ।