FacebookTwitterg+Mail

ਸਨਾ ਖ਼ਾਨ ਨੇ ਇੰਟੀਮੇਟ ਸੀਨ 'ਤੇ ਵਿਵਾਦ ਖੜ੍ਹੇ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜ਼ਵਾਬ!

    1/9
20 October, 2016 05:55:56 PM
ਮੁੰਬਈ— ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਜ਼ਲਦੀ ਹੀ ਡਾਇਰੈਕਟਰ ਵਿਸ਼ਾਲ ਪਾਂਡੇ ਦੀ ਫਿਲਮ 'ਵਜ੍ਹਾ ਤੁਮ ਹੋ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਉਸ ਨੇ ਕਈ ਬੋਲਡ ਸੀਨਸ ਦਿੱਤੇ ਹਨ, ਜਿਸ ਦੀ ਚਰਚਾ ਹੈ ਕਿ ਦਰਸ਼ਕਾਂ ਤੋਂ ਲੈ ਕੇ ਇੰਡਸਟਰੀ 'ਚ ਵੀ ਹੈ। ਜ਼ਿਆਦਾਤਰ ਲੋਕ ਇਨ੍ਹਾਂ ਸੀਨਸ ਲਈ ਸਨਾ ਨੂੰ ਕ੍ਰਿਟੀਸਾਈਜ਼ ਕਰ ਰਹੇ ਹਨ। ਇਸ ਨੂੰ ਲੈ ਕੇ ਸਨਾ ਨੇ ਇਕ ਇੰਟਰਵਿਊ 'ਚ ਇਹ ਸਭ ਬੋਲਨ ਵਾਲਿਆਂ ਨੂੰ ਕਰਾਰਾ ਜ਼ਵਾਬ ਦਿੱਤਾ ਹੈ।
ਸਨਾ ਨੇ ਇਕ ਇੰਟਰਵਿਊ 'ਤ ਕਿਹਾ, ''ਬੜਾ ਅਜ਼ੀਬ ਲੱਗਦਾ ਹੈ ਕਿ ਜਦੋਂ ਇੰਡਸਟਰੀ ਦੇ ਲੋਕ ਇਸ ਤਰ੍ਹਾਂ ਦੇ ਸੀਨਸ ਦੇ ਬਾਰੇ ਗੱਲ ਕਰਦੇ ਹਨ। ਅੱਜ ਹਰ ਫਿਲਮ 'ਚ ਕਿਸਿੰਗ ਸੀਨ ਹੁੰਦਾ ਹੈ ਮੈਂ ਨਹੀਂ ਜਾਣਦੀ ਕਿ ਇੰਟੀਮੇਟ ਸੀਨ ਕਰਨ 'ਤੇ ਇਨ੍ਹਾਂ ਵਿਵਾਦ ਖੜ੍ਹਾ ਕਰ ਦਿੰਦੇ ਹਨ।
ਇਸ ਅਦਾਕਾਰਾ ਨੇ ਕਿਹਾ, ''ਕਈ ਫਿਲਮਾਂ ਹਨ, ਜਿਨ੍ਹਾਂ 'ਚ ਸਟੀਮੀ ਸੀਨਸ ਹਨ ਪਰ ਕੋਈ ਉਸ ਦੇ ਬਾਰੇ ਸਵਾਲ ਨਹੀਂ ਉਠਾਉਂਦਾ। ਇੰਡੀਆ 'ਚ ਜਿਵੇ=ਜਿਵੇ ਲੋਕ ਖੁੱਲ੍ਹੇ ਵਿਚਾਰਾ ਦੇ ਹੋ ਰਹੇ ਹਨ, ਉਸ ਹਿਸਾਬ ਨਾਲ ਇੰਟੀਮੇਟ ਸੀਨਸ ਜ਼ਿਆਦਾ ਦਿਨ ਤੱਕ ਇਸ ਦੇ ਬਿਨਾਂ ਨਹੀਂ ਰਹਿ ਸਕਦੇ।
'ਇਹ ਸਟੋਰੀ ਦਾ ਹਿੱਸਾ ਸੀ। ਅੱਜ ਅਸੀਂ ਬਾਹਰਲੇ ਮਹੌਲ ਨੂੰ ਖੁੱਲ੍ਹ ਕੇ ਅਪਣਾ ਰਹੇ ਹਾਂ। ਅਸੀਂ ਹਾਲੀਵੁੱਡ ਫਿਲਮਾਂ ਦੇਖਣਾ ਪਸੰਦ ਕਰਦੇ ਹਾਂ। ਜਦੋਂ ਅਸੀਂ ਹਰ ਚੀਜ਼ ਨੂੰ ਲੈ ਕੇ ਸਾਡੇ ਖੁੱਲ੍ਹੇ ਵਿਚਾਰ ਹਨ ਤਾਂ ਇੰਟੀਮੇਟ ਸੀਨਸ 'ਤੇ ਵਿਵਾਦ ਕਿਉਂ?''

Tags: ਸਨਾ ਖ਼ਾਨ ਬਾਲੀਵੁੱਡ ਅਦਾਕਾਰਾSana Khan Bollywood actress