FacebookTwitterg+Mail

ਸਨਾ ਖ਼ਾਨ ਨੇ ਕਿਹਾ, 'ਖੁਦ ਦੇ ਬਾਰੇ ਅਫਵਾਹਾਂ ਨੂੰ ਪੜ੍ਹਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ'

sana khan
26 November, 2016 12:40:34 PM
ਮੁੰਬਈ— ਅਭਿਨੇਤਰੀ ਸਨਾ ਖ਼ਾਨ ਨੇ ਖੁਦ ਦੇ ਬਾਰੇ ਫੈਲਣ ਵਾਲੀਆਂ ਅਫਵਾਹਾਂ ਨੂੰ ਜ਼ਿੰਦਗੀ 'ਚ ਸਹਿਣ ਕਰਨ ਦੀ ਆਦਤ ਬਣਾ ਲਈ ਹੈ। ਸਨਾ ਕਥਿਤ ਤੌਰ 'ਤੇ 'ਵਜ਼੍ਹਾਂ ਤੁਮ ਹੋ' ਦੇ ਨਿਰਦੇਸ਼ਕ ਵਿਸ਼ਾਲ ਪਾਂਡੇ ਨਾਲ ਸੰਬੰਧਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇਕ ਇੰਟਰਵਿਊ 'ਚ ਉਸ ਨੇ ਕਿਹਾ,''ਮੇਰੇ ਬਾਰੇ 'ਚ ਹਮੇਸ਼ਾ ਕੋਈ ਨਾ ਕੋਈ ਖ਼ਬਰਾਂ ਫੈਲਦੀਆਂ ਹਨ ਕਿ ਮੈਂ ਹਰ ਕਿਸੇ ਨਾਲ ਡੇਟਿੰਗ ਕਰ ਰਹੀ ਹੈ ਜਾਂ ਮੁੰਬਈ 'ਚ ਹਰ ਜਗ੍ਹਾ ਮੇਰੇ ਪ੍ਰੇਮੀ ਹਨ।''
ਉਸ ਨੇ ਕਿਹਾ, ''ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਮੈਂ ਕੀ ਕਰ ਰਹੀ ਹਾਂ। ਬਲਕਿ ਇਹ ਜ਼ਰੂਰ ਪੜ੍ਹਨ ਨੂੰ ਮਿਲਦਾ ਹੈ ਕਿ ਮੇਰਾ ਪ੍ਰੇਮੀ ਹੈ ਅਤੇ ਹੁਣ ਇਨ੍ਹਾਂ ਸਭ ਨੂੰ ਬਰਦਾਸ਼ਤ ਕਰਨਾ ਮੈਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। ਮੇਰਾ ਨਾਂ ਜ਼ਿੰਦਗੀ 'ਚ ਪਹਿਲੀ ਵਾਰ ਹੈ ਜਦੋ ਮੇਰਾ ਕਿਸੇ ਨਿਰਦੇਸ਼ਕ ਨਾਲ ਜੁੜਿਆ ਹੈ ਅਤੇ ਇਹ ਅਜ਼ੀਬ ਗੱਲ ਹੈ ਕਿਉਂਕਿ ਅਸੀਂ ਚੰਗੇ ਦੋਸਤ ਹਾਂ।''
ਸਨਾ ਦੀ ਆਉਣ ਵਾਲੀ ਫਿਲਮ 'ਵਜ਼੍ਹਾਂ ਤੁਮ ਹੋ' ਦੇ ਪ੍ਰਚਾਰ 'ਚ ਰੁੱਝੀ ਹੋਈ ਹੈ, ਉਹ ਕੁਝ ਦ੍ਰਿਸ਼ਾਂ 'ਚ ਬੋਲਡ ਰੂਪ 'ਚ ਨਜ਼ਰ ਆ ਰਹੀ । ਉਸ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਉਹ ਇਸ ਨੂੰ ਲੈ ਕੇ ਸਹਿਜ ਹੈ। ਜੇਕਰ ਉਸ ਨੂੰ ਵਿਕੱਲਪ ਮਿਲੇ ਤਾਂ ਉਹ ਇਸ ਤਰ੍ਹਾਂ ਦੇ ਦ੍ਰਿਸ਼ ਕਰਨ ਤੋਂ ਮਨਾ ਕਰ ਦੇ ਪਰ ਇਕ ਨਵੀਂ ਦਿਸ਼ਾ ਵੱਲ ਸੰਘਰਸ਼ ਕਰ ਰਹੀ, ਇਸ ਅਭਿਨੇਤਰੀ ਦੇ ਰੂਪ 'ਚ ਉੁਸ ਨੂੰ ਇਹ ਦੇਖਣਾ ਹੈ ਕੀ ਅਜਿਹੇ ਦ੍ਰਿਸ਼ ਸੱਚਮੁੱਚ 'ਚ ਜ਼ਰੂਰੀ ਹਨ। ਇਸ ਫਿਲਮ 'ਚ ਗੁਰਮੀਤ ਚੌਧਰੀ, ਸ਼ਰਮਨ ਜੋਸ਼ੀ ਅਤੇ ਰਜਨੀਸ਼ ਦੁੱਗਲ ਵਰਗੇ ਸਿਤਾਰੇ ਮੁੱਖ ਕਿਰਦਾਰ ਨਿਭਾਅ ਰਹੇ ਹਨ।

Tags: ਸਨਾ ਖ਼ਾਨ ਰਜਨੀਸ਼ ਦੁੱਗਲ ਗੁਰਮੀਤ ਚੌਧਰੀSana Khan Rajneesh Duggal Gurmeet Choudhary