FacebookTwitterg+Mail

'ਬਿੱਗ ਬੌਸ' ਦੀ ਇਸ ਸਾਬਕਾ ਪ੍ਰਤੀਯੋਗੀ ਦੇ ਸ਼ਾਨਦਾਰ ਘਰ ਦੀਆਂ ਦੇਖੋ ਖੂਬਸੁਰਤ ਤਸਵੀਰਾਂ

    1/17
27 February, 2017 04:01:45 PM
ਮੁੰਬਈ— ਟੀ. ਵੀ. ਅਭਿਨੇਤਰੀ ਸਨਾ ਖਾਨ ਫਿਲਮ 'ਵਜ੍ਹਾ ਤੁਮ ਹੋ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦੇ ਨਿਰਦੇਸ਼ਕ ਵਿਸ਼ਾਲ ਪਾਂਡਿਆ ਨਾਲ ਉਸ ਦਾ ਨਾਂ ਵੀ ਜੁੜਿਆ ਸੀ। ਫਿਲਹਾਲ ਸਨਾ ਜੈਪੁਰ ਫੈਸ਼ਨ ਵੀਕ 'ਚ ਹਿੱਸਾ ਲੈਣ ਪਿੰਕ ਸਿਟੀ ਪਹੁੰਚੀ ਹੈ। ਸਨਾ 'ਬਿੱਗ ਬੌਸ' ਦੇ 6ਵੇਂ ਸੀਜ਼ਨ ਦੀ ਪ੍ਰਤੀਯੋਗੀ ਰਹਿ ਚੁੱਕੀ ਹੈ ਅਤੇ ਉਸ ਦੌਰਾਨ ਉਹ ਅੰਤ ਤੱਕ ਇਸ ਦਾ ਹਿੱਸਾ ਬਣੀ ਰਹੀ ਸੀ ਅਤੇ ਟਾਪ 3 'ਚ ਸ਼ਾਮਲ ਹੋਈ ਸੀ।
ਸਲਮਾਨ ਖਾਨ ਨਾਲ 'ਜੈ ਹੋ' 'ਚ ਆਈ ਨਜ਼ਰ...
ਸਨਾ ਖਾਨ ਸਾਲ 2014 'ਚ ਸਲਮਾਨ ਖਾਨ ਦੀ ਫਿਲਮ 'ਜੈ ਹੋ' 'ਚ ਵੀ ਨਜ਼ਰ ਆ ਚੁੱਕੀ ਹੈ। ਐਕਟਿੰਗ 'ਚ ਕੈਰੀਅਰ ਬਣਾਉਣ ਲਈ ਕੋਸ਼ਿਸ਼ ਕਰ ਰਹੀ ਸਨਾ ਖਾਨ ਮੁੰਬਈ 'ਚ ਅੰਧੇਰੀ 'ਚ ਰਹਿੰਦੀ ਹੈ ਅਤੇ ਉਥੇ ਉਸ ਨੇ ਆਪਣਾ ਇੱਕ ਘਰ ਖਰੀਦ ਲਿਆ ਹੈ।
ਮੁੰਬਈ 'ਚ ਘਰ ਖਰੀਦਣਾ ਸੀ ਸੁਪਨਾ...
ਸਨਾ ਨੇ ਇਹ 2 ਬੀ. ਐੱਚ. ਕੇ. ਫਲੈਟ ਕਰੀਬ 3 ਸਾਲ ਪਹਿਲਾਂ ਖਰੀਦਿਆ ਸੀ। ਸਨਾ ਦਾ ਕਹਿਣਾ ਹੈ ਕਿ, ''ਇਹ ਜਗ੍ਹਾ ਮੇਰੇ ਲਈ ਬੇਹੱਦ ਖਾਸ ਹੈ। ਕਿਸੇ ਚੰਗੀ ਲੋਕੇਸ਼ਨ 'ਤੇ ਚੰਗਾ ਘਰ ਲੱਭਣ 'ਚ ਮੈਨੂੰ 3 ਸਾਲ ਲੱਗ ਗਏ। ਇਸ ਤੋਂ ਪਹਿਲਾਂ ਮੈਂ ਕਿਰਾਏ ਦੇ ਘਰ 'ਚ ਰਹਿੰਦੀ ਸੀ, ਜਿਸ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।''
ਸਨਾ ਨੇ ਆਪ ਕੀਤਾ ਘਰ ਦਾ ਇੰਟੀਰਿਅਰ...
ਐਕਟਿੰਗ 'ਚ ਕੈਰੀਅਰ ਬਣਾਉਣ ਤੋਂ ਇਲਾਵਾ ਸਨਾ ਕੋਲ ਕੈਰੀਅਰ ਦੇ ਤੌਰ 'ਤੇ ਇੰਟੀਇਅਰ ਡਿਜ਼ਾਈਨਿੰਗ ਦਾ ਆਪਸ਼ਨ ਵੀ ਹੈ। ਸਨਾ ਮੁਤਾਬਕ, ਆਪਣੇ ਘਰ ਦੀ ਡਿਜ਼ਾਈਨਿੰਗ ਲਈ ਮੈਂ ਕਿਸੇ ਡਿਜ਼ਾਈਨਰ ਨੂੰ ਹਾਅਰ ਨਹੀਂ ਕੀਤਾ ਸੀ। ਘਰ ਦੀ ਪੂਰੀ ਸਜਾਵਟ ਮੈਂ ਆਪ ਹੀ ਕੀਤੀ ਹੈ। ਬਲੈਕ-ਵਾਈਟ ਕੰਨਸੈੱਪਟ ਮੇਰਾ ਹੀ ਸੀ।''

Tags: Sana KhanWajah Tum HoSalman Khanਸਨਾ ਖਾਨਵਜ੍ਹਾ ਤੁਮ ਹੋਸਲਮਾਨ ਖਾਨ