FacebookTwitterg+Mail

'ਬਿੱਗ ਬੌਸ' ਦੀ ਇਸ ਸਾਬਕਾ ਮੁਕਾਬਲੇਬਾਜ਼ ਨੇ ਘਟਾਇਆ 6 ਕਿਲੋ ਭਾਰ, ਇਹ ਹੈ ਫਿਟਨੈੱਸ ਦਾ ਰਾਜ਼

sana khan
10 July, 2017 09:00:36 PM

ਮੁੰਬਈ— 'ਬਿੱਗ ਬੌਸ 6' 'ਚ ਬਤੌਰ ਮੁਕਾਬਲੇਬਾਜ਼ ਨਜ਼ਰ ਆਈ ਸਨਾ ਖਾਨ ਹਾਲ ਹੀ 'ਚ ਆਪਣੀ ਖਾਸ ਦੋਸਤ ਸ਼ਾਇਸਤਾ ਅਲੀ ਖਾਨ ਦੀ ਜਨਮਦਿਨ ਪਾਰਟੀ 'ਚ ਸ਼ਰੀਕ ਹੋਈ। ਸ਼ਾਇਸਤਾ ਦੇ ਪਤੀ ਤੇ ਸਾਵਨ ਗਰੁੱਪ ਤੇ ਕੰਪਨੀਜ਼ ਦੇ ਸੀ. ਈ. ਓ. ਵਾਹਿਦ ਅਲੀ ਖਾਨ ਨੇ ਇਹ ਪਾਰਟੀ ਹੋਸਟ ਕੀਤੀ ਸੀ। ਇਸ ਦੌਰਾਨ ਸਨਾ ਪਹਿਲਾਂ ਨਾਲੋਂ ਪਤਲੀ ਨਜ਼ਰ ਆ ਰਹੀ ਸੀ।
Punjabi Bollywood Tadka
ਆਖਰੀ ਵਾਰ ਫਿਲਮ 'ਵਜ੍ਹਾ ਤੁਮ ਹੋ' 'ਚ ਦਿਖੀ ਸਨਾ ਨੇ ਪਿਛਲੇ ਤਿੰਨ ਮਹੀਨਿਆਂ 'ਚ ਆਪਣਾ ਭਾਰ 6 ਕਿਲੋ ਤਕ ਘੱਟ ਕਰ ਲਿਆ ਹੈ। ਫਿਲਹਾਲ ਉਸ ਦਾ ਭਾਰ 51 ਕਿਲੋ ਹੈ ਤੇ ਉਹ ਇਸ ਨੂੰ ਲਗਾਤਾਰ ਘੱਟ ਕਰ ਰਹੀ ਹੈ।
Punjabi Bollywood Tadka
ਸਨਾ ਨੇ ਦੱਸਿਆ, 'ਹੁਣ ਮੈਂ ਖੁਦ ਨੂੰ ਬਹੁਤ ਹੈਲਥੀ ਮਹਿਸੂਸ ਕਰ ਰਹੀ ਹਾਂ। ਮੈਂ ਭਾਰ ਘੱਟ ਕਰਨ ਲਈ ਖਾਣਾ ਬੰਦ ਨਹੀਂ ਕੀਤਾ, ਸਗੋਂ ਆਪਣੀ ਖਾਣ-ਪੀਣ ਦੀ ਆਦਤ ਨੂੰ ਬਦਲਿਆ। ਮੈਂ ਆਪਣੀ ਡਾਈਟ 'ਚ ਕਈ ਫਲਾਂ ਤੇ ਸਬਜ਼ੀਆਂ ਨੂੰ ਸ਼ਾਮਲ ਕੀਤਾ। ਇਸ ਤੋਂ ਇਲਾਵਾ ਚੌਲ ਤੇ ਬਰੈੱਡ ਨੂੰ ਮੈਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ।'
Punjabi Bollywood TadkaPunjabi Bollywood Tadka


Tags: Sana Khan Bigg Boss Instagram Weight Loss Salman Khan