FacebookTwitterg+Mail

ਬੈਕਲੈੱਸ ਡਰੈੱਸ ਮਾਮਲੇ 'ਤੇ ਸਨਾ ਖਾਨ ਨੇ ਦਿੱਤਾ ਹੈਰਾਨੀਜਨਕ ਬਿਆਨ, ਪੜ੍ਹੋ ਪੂਰੀ ਮਸਾਲੇਦਾਰ ਖ਼ਬਰ!!

sana khan backless dress
03 August, 2017 04:59:52 PM

ਮੁੰਬਈ— ਜਦੋਂ ਵੀ ਕੋਈ ਐਵਾਰਡ ਨਾਈਟ ਹੁੰਦੀ ਹੈ ਤਾਂ ਮੀਡੀਆ ਦੇ ਹੱਥ ਇਕ ਨਾ ਇਕ ਅਜਿਹੀ ਖਬਰ ਲੱਗ ਹੀ ਜਾਂਦੀ ਹੈ, ਜੋ ਕਿ ਮਸਾਲੇ ਨਾਲ ਭਰਪੂਰ ਹੁੰਦੀ ਹੈ। ਹਾਲ ਹੀ 'ਚ ਹੋਏ ਬਿੱਗ ਜ਼ੀ ਐਂਟਰਟੇਨ ਐਵਾਰਡ ਦੀ ਰਾਤ ਨੂੰ ਵੀ ਸਲਮਾਨ ਖਾਨ ਅਤੇ ਸਨਾ ਖਾਨ ਇੰਝ ਗਲੇ ਮਿਲੇ ਕਿ ਮੀਡੀਆ 'ਚ ਚਰਚਾਵਾਂ ਹੋਣ ਲੱਗੀਆਂ। ਅਸਲ 'ਚ ਹੋਇਆ ਇਹ ਕਿ ਸਨਾ ਖਾਨ ਉਸ ਰਾਤ ਇਕ ਬੈਕਲੈੱਸ ਡਰੈੱਸ ਪਹਿਨ ਕੇ ਐਵਾਰਡ ਨਾਈਟ 'ਚ ਆਈ ਹੋਈ ਸੀ। ਜਦੋਂ ਉਹ ਸਲਮਾਨ ਖਾਨ ਨੂੰ ਮਿਲੀ ਤਾਂ ਆਪਣੇ ਭਾਈਜਾਨ ਨੇ ਸਨਾ ਨੂੰ ਗਲਾ ਲਗਾਉਂਦੇ ਹੋਏ ਮੁੱਠੀ ਬੰਨ ਲਈ। ਦੋਹਾਂ ਦਾ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਈ। ਹਾਲ ਹੀ 'ਚ ਇਸ ਮਾਮਲੇ 'ਤੇ ਸਨਾ ਖਾਨ ਨੇ ਆਪਣੀ ਪ੍ਰਤੀਕਿਰਿਆ ਜਤਾਈ, ਜੋ ਕਾਫੀ ਹੈਰਾਨ ਕਰਨ ਵਾਲੀ ਹੈ।
ਜਦੋਂ ਸਨਾ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਵੀ ਅਜਿਹਾ ਲੱਗਦਾ ਹੈ ਕਿ ਸਲਮਾਨ ਖਾਨ ਤੁਹਾਨੂੰ ਗਲੇ ਲਗਾਉਂਦੇ ਹੋਏ ਕੁਝ ਅਸਹਿਜ ਮਹਿਸੂਸ ਕਰ ਰਹੇ ਸਨ? ਤਾਂ ਉਨ੍ਹਾਂ ਦਾ ਜਵਾਬ ਸੀ ਕਿ, ''ਕੀ ਇਹ ਕਿਸੇ ਦਾ ਗਲੇ ਲਗਾਉਣ ਦਾ ਸਟਾਈਲ ਹੋ ਸਕਦਾ ਹੈ? ਹੋ ਸਕਦਾ ਹੈ ਕਿ ਉਹ ਇੰਝ ਗਲੇ ਲਗਾਉਂਦੇ ਹੋਣ। ਮੈਂ ਇਸ ਬਾਰੇ 'ਚ ਕੁਝ ਕਹਿ ਨਹੀਂ ਸਕਦੀ। ਮੈਨੂੰ ਲੱਗਦਾ ਹੈ ਕਿ ਇਸ ਸਵਾਲ ਲਈ ਸਭ ਤੋਂ ਸਹੀ ਵਿਅਕਤੀ ਖੁਦ ਸਲਮਾਨ ਖਾਨ ਹਨ। ਇਸ ਦੇ ਨਾਲ-ਨਾਲ ਉਹ ਇਸ ਇੰਡਸਟਰੀ 'ਚ ਪਿਛਲੇ 25 ਸਾਲ ਤੋਂ ਹਨ। ਮੈਨੂੰ ਨਹੀਂ ਲੱਗਦਾ ਕਿ ਬੈਕਲੈੱਸ ਡਰੈੱਸ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੋਵੇਗੀ। ਉਨ੍ਹਾਂ ਨੇ ਇਸ ਤੋਂ ਵੱਧ ਵੀ ਆਪਣੀ ਜ਼ਿੰਦਗੀ 'ਚ ਦੇਖਿਆ ਹੋਵੇਗਾ। ਸਾਨੂੰ ਪੰਜ ਸਾਲ ਦੇ ਬੱਚੇ ਵਾਂਗ ਗੱਲ ਨਹੀਂ ਕਰਨੀ ਚਾਹੀਦੀ।''
ਜ਼ਿਕਰਯੋਗ ਹੈ ਕਿ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਸਨਾ ਉਨ੍ਹਾਂ ਲੋਕਾਂ 'ਤੇ ਵੀ ਭੜਕੀ, ਜੋ ਕਿ ਇਸ ਨੂੰ ਗਲਤ ਕਹਿ ਰਹੇ ਹਨ। ਸਨਾ ਮੁਤਾਬਕ ਲੋਕ ਇਸ ਦੇ ਬਾਰੇ 'ਚ ਫਾਲਤੂ ਹੀ ਗੱਲ ਕਰ ਰਹੇ ਹਨ।


Tags: Sana khanBackless dressSalman khanBollywood celebrityਸਲਮਾਨ ਖਾਨ ਸਨਾ ਖਾਨ