ਮੁੰਬਈ— ਅਗਾਮੀ ਬਾਲੀਵੁੱਡ ਫਿਲਮ 'ਵਜ੍ਹਾ ਤੁਮ ਹੋ' ਦੀ ਅਭਿਨੇਤਰੀ ਸਨਾ ਖਾਨ ਆਪਣੇ ਸਹਿ-ਕਲਾਕਾਰਾਂ ਨਾਲ ਇੰਟੀਮੇਟ (ਅੰਤਰੰਗ) ਦ੍ਰਿਸ਼ਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਚਰਚਾ 'ਚ ਆ ਗਈ ਹੈ। ਉਥੇ ਜਦੋਂ ਸਨਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇੰਟੀਮੇਟ ਦ੍ਰਿਸ਼ ਨੂੰ ਲੈ ਕੇ ਉਸ ਨੂੰ ਨਿਰਦੇਸ਼ਕ 'ਤੇ ਭਰੋਸਾ ਸੀ। ਉਸ ਨੇ ਕਿਹਾ ਕਿ ਸ਼ਰਮਨ ਜੋਸ਼ੀ ਤੇ ਗੁਰਮੀਤ ਚੌਧਰੀ ਨਾਲ ਪਹਿਲੀ ਵਾਰ ਕੰਮ ਕਰਕੇ ਉਹ ਚੰਗਾ ਮਹਿਸੂਸ ਕਰ ਰਹੀ ਹੈ। ਵਿਸ਼ਾਲ ਪਾਂਡਿਆ ਵਲੋਂ ਨਿਰਦੇਸ਼ਿਤ ਇਹ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸਨਾ ਇਸ ਤੋਂ ਪਹਿਲਾਂ ਦੱਖਣ ਭਾਰਤੀ ਫਿਲਮਾਂ 'ਚ ਆਪਣੀਆਂ ਸੈਕਸੀ ਭੂਮਿਕਾਵਾਂ ਲਈ ਪਛਾਣੀ ਜਾਣ ਵਾਲੀ ਅਭਿਨੇਤਰੀ ਸਿਲਕ ਸਮਿਤਾ ਦੀ ਬਾਇਓਪਿਕ 'ਸਿਲਸਕ ਸਕੱਥ ਮਾਗਾ' 'ਚ ਨਜ਼ਰ ਆ ਚੁਕੀ ਹੈ। ਅਭਿਨੇਤਰੀ ਸਨਾ ਖਾਨ ਦਾ ਕਹਿਣਾ ਹੈ ਕਿ ਸਿਲਕ ਦਾ ਕਿਰਦਾਰ ਭਾਵੁਕ ਕਰਨ ਵਾਲਾ ਸੀ। ਇਹ ਇਕ ਕੰਨੜ ਫਿਲਮ ਸੀ। ਅਭਿਨੇਤਰੀ ਸਨਾ ਖਾਨ ਛੇਤੀ ਹੀ 2 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਵਜ੍ਹਾ ਤੁਮ ਹੋ' 'ਚ ਮਹੱਤਵਪੂਰਨ ਭੂਮਿਕਾ 'ਚ ਦਿਖਾਈ ਦੇਵੇਗੀ।