FacebookTwitterg+Mail

ਸ਼ਾਹਰੁਖ ਦੀ ਆਨਸਕ੍ਰੀਨ ਬੇਟੀ ਦੀਆਂ ਬੋਲਡ ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਸਨਸਨੀ

sana saeed
07 May, 2018 10:42:09 AM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਅਤੇ ਕਾਜੋਲ ਦੀ ਮਸ਼ਹੂਰ ਫਿਲਮ 'ਕੁਛ-ਕੁਛ ਹੋਤਾ ਹੈ' 'ਚ 'ਅੰਜਲੀ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ, ਹਾਲਾਂਕਿ ਹੁਣ ਉਹ ਕਿਊਟਨੈੱਸ ਨਹੀਂ ਸਗੋਂ ਹੌਟਨੈੱਸ ਨੂੰ ਲੈ ਕੇ ਲਾਈਮਲਾਈਟ 'ਚ ਆ ਗਈ ਹੈ। ਸਨਾ ਦੀਆਂ ਹਾਲ 'ਚ ਤਸਵੀਰਾਂ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸਨਾ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨੂੰ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਫੈਨਸ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਦੇ ਥੱਕ ਨਹੀਂ ਰਹੇ ਹਨ।
Punjabi Bollywood Tadka
ਸਨਾ ਕਈ ਟੀ.ਵੀ. ਨਾਟਕਾ ਅਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਸਨਾ ਸਈਦ ਦਾ ਗਲੈਮਰਸ ਅਤੇ ਬੋਲਡ ਅੰਦਾਜ਼ ਫੈਨਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਦੱਸ ਦੇਈਏ ਕਿ ਸਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ।
Punjabi Bollywood Tadka
ਸਨਾ ਸਈਦ 'ਸਟੂਡੈਂਟ ਆਫ ਦ ਈਅਰ' ਵਿਚ ਵੀ ਨਜ਼ਰ ਆਈ ਸੀ। ਇਸ ਦੇ ਨਾਲ ਹੀ ਫੈਨਸ ਉਨ੍ਹਾਂ ਨੂੰ ਫਿਰ ਤੋਂ ਫਿਲਮਾਂ ਵਿਚ ਦੇਖਣਾ ਚਾਹੁੰਦੇ ਹਨ। ਸਨਾ 'ਝਲਕ ਦਿਖਲਾ ਜਾ','ਖਤਰੋਂ ਕੇ ਖਿਲਾੜੀ' ਅਤੇ 'ਨੱਚ ਬਲੀਏ' ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ।
Punjabi Bollywood Tadka
ਦੱਸ ਦੇਈਏ ਕਿ ਸਨਾ ਉਸ ਸਮੇਂ ਵੀ ਕਾਫ਼ੀ ਸੁਰਖੀਆਂ ਵਿਚ ਆ ਗਈ ਸੀ ਜਦੋਂ ਨੋਟਬੰਦੀ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਡਾਇਰੈਕਟਰ ਵਿਸ਼ਾਲ ਪਾਂਡਿਆ ਤੋਂ 5 ਦਿਨ 'ਚ ਕੁੱਲ ਪੰਜ ਸੌ ਰੁਪਏ ਲੈ ਕੇ ਕੰਮ ਚਲਾਇਆ।


Tags: Shah Rukh KhanSana SaeedBold PicsKuch Kuch Hota HaiBadalJhalak Dikhhla Jaa

Edited By

Manju

Manju is News Editor at Jagbani.