ਮੁੰਬਈ (ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਮਸ਼ਹੂਰ ਫਿਲਮ 'ਕੁਛ-ਕੁਛ ਹੋਤਾ ਹੈ' 'ਚ 'ਅੰਜਲੀ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਇੰਨੀ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਛਾਈ ਹੋਈ ਹੈ। ਸਨਾ ਨੇ ਹਾਲ 'ਚ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਕਾਫੀ ਹੌਟ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਲੰਬੇ ਸਮੇਂ ਬਾਅਦ 'ਕਾਮੇਡੀ ਸਰਕਸ' ਫਿਰ ਤੋਂ ਟੀ. ਵੀ. 'ਤੇ ਆਉਣ ਵਾਲਾ ਹੈ। ਸ਼ੋਅ 'ਚ ਕਈ ਮਸ਼ਹੂਰ ਕਾਮੇਡੀਅਨ ਦੇਖਣ ਨੂੰ ਮਿਲਣਗੇ। ਇਨ੍ਹਾਂ ਦੇ ਨਾਲ ਹੀ ਅਦਾਕਾਰਾ ਵੀ ਆਪਣੀ ਕਾਮੇਡੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ 'ਕਾਮੇਡੀ ਸਰਕਸ' ਨਾਲ ਕਾਮੇਡੀ ਦੀ ਦੁਨੀਆ 'ਚ ਹਥ ਅਜਮਾ ਰਹੀ ਹੈ। ਇਸ ਨੂੰ ਲੈ ਕੇ ਸਨਾ ਕਾਫੀ ਉਤਸ਼ਾਹਿਤ ਹੈ। ਦੱਸਣਯੋਗ ਹੈ ਕਿ ਸਨਾ ਕਈ ਟੀ. ਵੀ. ਸੀਰੀਅਲ ਅਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਦੱਸ ਦੇਈਏ ਕਿ ਸਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਨਾ ਸਈਦ 'ਸਟੂਡੈਂਟ ਆਫ ਦ ਈਅਰ' 'ਚ ਵੀ ਨਜ਼ਰ ਆਈ ਸੀ।
ਇਸ ਤੋਂ ਇਲਾਵਾ ਸਨਾ 'ਝਲਕ ਦਿਖਲਾ ਜਾ','ਖਤਰੋਂ ਕੇ ਖਿਲਾੜੀ' ਅਤੇ 'ਨੱਚ ਬਲੀਏ' ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ।