FacebookTwitterg+Mail

ਸ਼ਾਹਰੁਖ ਦੀ ਆਨਸਕ੍ਰੀਨ ਬੇਟੀ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਵਾਇਰਲ

sana saeed bold photoshoot
20 March, 2018 12:52:40 PM

ਮੁੰਬਈ(ਬਿਊਰੋ)— ਫਿਲਮ 'ਕੁਝ ਕੁਝ ਹੋਤਾ ਹੈ' 'ਚ ਸ਼ਾਹਰੁਖ ਖਾਨ ਦੀ ਬੇਟੀ 'ਅੰਜਲੀ' ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਨੇ ਹਾਲ ਹੀ 'ਚ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਨ੍ਹਾਂ ਦਾ ਲੁੱਕ ਕਾਫੀ ਬੋਲਡ ਤੇ ਗਲੈਮਰਸ ਹੈ।

Punjabi Bollywood Tadka

ਸਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਦਾ ਸਿਜ਼ਲਿੰਗ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਉਹ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਸਵੀਰ ਦੀ ਤਾਰੀਫ ਕਰਦੇ ਹੋਏ ਨਹੀਂ ਥੱਕ ਰਹੇ।

Punjabi Bollywood Tadka

ਉਂਝ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਾਰਾ ਨੇ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਰੂ ਬ ਰੂ ਕਰਵਾਇਆ ਹੋਵੇ। ਉਨ੍ਹਾਂ ਦੇ ਇੰਸਟਾਗਰਾਮ ਅਕਾਊਂਟ 'ਤੇ ਅਜਿਹੀਆਂ ਕਈ ਤਸਵੀਰਾਂ ਦੇਖਣ ਨੂੰ ਮਿਲਣਗੀਆਂ, ਜੋ ਉਨ੍ਹਾਂ ਦੇ ਸਟਾਈਲ ਤੇ ਫੈਸ਼ਨ ਸੈਂਸ ਨੂੰ ਦਰਸਾਉਂਦੀਆਂ ਹਨ।

Punjabi Bollywood Tadka

ਅਦਾਕਾਰਾ ਸਨਾ ਸਈਦ 'ਸਟੂਡੈਂਟ ਆਫ ਦਿ ਈਅਰ' 'ਚ ਵੀ ਨਜ਼ਰ ਆਈ ਸੀ। ਉਨ੍ਹਾਂ ਨੇ 2008 'ਚ ਸੀਰੀਅਲ 'ਲੋ ਹੋ ਗਈ ਪੂਜਾ ਇਸ ਘਰ ਕੀ' 'ਚ ਕੰਮ ਕੀਤਾ ਸੀ।

Punjabi Bollywood Tadka

ਉਹ 'ਝਲਕ ਦਿਖਲਾ ਜਾ', 'ਖਤਰੋਂ ਕੇ ਖਿਲਾੜੀ' ਤੇ 'ਨੱਚ ਬਲੀਏ' ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਕੰਮ ਕਰ ਚੁੱਕੀ ਹੈ।

Punjabi Bollywood Tadka

ਸਨਾ ਉਸ ਸਮੇਂ ਵੀ ਖਬਰਾਂ 'ਚ ਆਈ ਸੀ, ਜਦੋਂ ਨੋਟਬੰਗੀ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਨਿਰਦੇਸ਼ਕ ਵਿਸ਼ਾਲ ਪੰਡਿਆ ਤੋਂ 5 ਦਿਨ 'ਚ ਕੁੱਲ 500 ਰੁਪਏ ਲੈ ਕੇ ਕੰਮ ਚਲਾਇਆ। ਸਨਾ ਮੁੰਬਈ 'ਚ ਪਲੀ-ਵਧੀ ਹੈ।

Punjabi Bollywood Tadka

ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਅਦਾਕਾਰਾ ਬਣੇ ਪਰ ਸਨਾ ਨੇ ਆਪਣੇ ਦਿਲ ਦੀ ਸੁਣੀ।

Punjabi Bollywood Tadka

ਬਚਪਨ ਤੋਂ ਹੀ ਉਨ੍ਹਾਂ ਦਾ ਝੁਕਾਅ ਐਕਟਿੰਗ ਵੱਲ ਸੀ। ਸਨਾ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸਲਮਾਨ ਖਾਨ ਦੇ ਪੁਰਾਣੇ ਦੋਸਤ ਇਕਬਾਲ ਰਤਨਸੀ ਦੇ ਬੇਟੇ ਜਹੀਰ ਨੂੰ ਡੇਟ ਕਰ ਚੁੱਕੀ ਹੈ।

Punjabi Bollywood Tadka

2015 'ਚ ਸਨਾ, ਦੀਪੇਸ਼ ਸ਼ਰਮਾ ਨਾਲ 'ਨੱਚ ਬਲੀਏ 7' 'ਚ ਨਜ਼ਰ ਆਈ ਸੀ ਪਰ ਕਿਹਾ ਗਿਆ ਕਿ ਉਹ ਉਨ੍ਹਾਂ ਦੇ ਪ੍ਰੇਮੀ ਨਹੀਂ ਹਨ, ਬਸ ਸ਼ੋਅ ਲਈ ਦੋਵੇਂ ਇਕੱਠੇ ਆਏ ਸਨ।

Punjabi Bollywood Tadka Punjabi Bollywood Tadka


Tags: Sana SaeedBold PhotoshootInstagramShah Rukh KhanKuch Kuch Hota HaiSalman KhanDeepesh SharmaNach Baliye 7

Edited By

Chanda Verma

Chanda Verma is News Editor at Jagbani.