FacebookTwitterg+Mail

19 ਸਾਲ ਦੀ ਇਹ ਭਾਰਤੀ ਲੜਕੀ ਖੁਦ ਨੂੰ ਦੱਸਦੀ ਹੈ ਬੀਬਰ ਦੀ ਪਤਨੀ (ਦੇਖੋ ਤਸਵੀਰਾਂ)

    1/12
11 May, 2017 08:05:07 PM
ਮੁੰਬਈ— ਇਥੇ ਰਹਿਣ ਵਾਲੀ ਜਸਟਿਨ ਬੀਬਰ ਦੀ 19 ਸਾਲਾ ਫੈਨ ਸਨਾ ਸ਼ੇਖ ਦੇ ਪਾਗਲਪਣ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਨਾ ਖੁਦ ਨੂੰ ਬੀਬਰ ਦੀ ਪਤਨੀ ਦੱਸਦੀ ਹੈ। ਸਨਾ ਨੇ ਜਸਟਿਨ ਦਾ ਮੁੰਬਈ ਏਅਰਪੋਰਟ ਤੋਂ ਹੋਟਲ ਪਹੁੰਚਣ ਤਕ ਪਿੱਛਾ ਕੀਤਾ ਪਰ ਹਾਈ ਸਕਿਓਰਿਟੀ ਹੋਣ ਦੀ ਵਜ੍ਹਾ ਕਾਰਨ ਉਹ ਬੀਬਰ ਨੂੰ ਮਿਲ ਨਹੀਂ ਸਕੀ। ਖਬਰਾਂ ਮੁਤਾਬਕ ਸਨਾ 10 ਮਈ ਦੀ ਰਾਤ ਨੂੰ ਹੋਏ ਬੀਬਰ ਦੇ ਸ਼ੋਅ 'ਚ ਵੀ ਉਸ ਨੂੰ ਮਿਲਣ ਲਈ ਸਟੇਡੀਅਮ ਪਹੁੰਚੀ ਸੀ। ਜਾਣਕਾਰੀ ਮੁਤਾਬਕ ਸਨਾ ਸ਼ੇਖ ਨਾਲ ਉਸ ਦੀ ਸਹੇਲੀ ਵੀ ਸੀ। ਦੋਵਾਂ ਨੇ ਕਾਰ ਤੋਂ ਲਗਭਗ 120 ਕਿਲੋਮੀਟਰ ਦੀ ਸਪੀਡ 'ਚ ਜਸਟਿਨ ਦੀ ਗੱਡੀ ਦਾ ਪਿੱਛਾ ਕੀਤਾ। ਇਹੀ ਨਹੀਂ ਇਸ ਦੌਰਾਨ ਉਨ੍ਹਾਂ ਦੋਵਾਂ ਨੇ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਕੀਤੀ।
ਸਨਾ ਸ਼ੇਖ ਨੇ ਆਪਣੇ ਫੋਨ ਤੋਂ ਬੀਬਰ ਦੀ ਤਸਵੀਰ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਫੋਨ ਤੋਂ ਖਿੱਚੀਆਂ ਗਈਆਂ ਕੁਝ ਤਸਵੀਰਾਂ ਸਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਸਨਾ ਨੇ ਦੱਸਿਆ ਕਿ ਬੀਬਰ ਨਾਲ ਉਸ ਨੇ 20 ਫਰਵਰੀ 2009 ਨੂੰ ਵਿਆਹ ਕਰਵਾਇਆ ਸੀ। ਸਕਿਓਰਿਟੀ ਨੇ ਜਦੋਂ ਉਸ ਕੋਲੋਂ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ ਤਾਂ ਸਨਾ ਦਾ ਕਹਿਣਾ ਸੀ ਕਿ ਚੰਗਾ ਹੋਵੇਗਾ ਕਿ ਉਹ ਇਸ ਬਾਰੇ ਬੀਬਰ ਨਾਲ ਗੱਲ ਕਰਨ। ਸਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਆਪਣਾ ਨਾਂ ਸਨਾ ਬੀਬਰ ਕਰ ਰੱਖਿਆ ਹੈ।

Tags: Justin Bieber Sana Shaikh Fan ਜਸਟਿਨ ਬੀਬਰ ਸਨਾ ਸ਼ੇਖ ਫੈਨ