FacebookTwitterg+Mail

Pics : ਪਤੀ ਨਾਲ ਸਵਿਟਜ਼ਰਲੈਂਡ 'ਚ ਛੁੱਟੀਆਂ ਮਨਾਉਣ ਪਹੁੰਚੀ ਸਨਾਇਆ

sanaya irani
17 July, 2018 12:44:54 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸਟਾਰਜ਼ ਸਨਾਇਆ ਇਰਾਨੀ ਤੇ ਉਸ ਦਾ ਪਤੀ ਮੋਹਿਤ ਸਹਿਗਲ ਪਹਿਲੀ ਵਾਰ ਸਵਿਟਜ਼ਰਲੈਂਡ ਗਏ ਹਨ | ਹਾਲ ਹੀ 'ਚ ਦੋਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਾਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਦੋਵੇਂ ਸਵਿਟਜ਼ਰਲੈਂਡ 'ਚ ਛੁੱਟੀਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ |

Punjabi Bollywood Tadka
ਇਕ ਤਸਵੀਰ ਦੇ ਕੈਪਸ਼ਨ 'ਚ ਮੋਹਿਤ ਨੇ ਲਿਖਿਆ, ''ਕੀ ਅਸੀਂ ਹਮੇਸ਼ਾ ਇੱਥੇ ਨਹੀਂ ਰਹਿ ਸਕਦੇ'' | ਸਨਾਇਆ ਤੇ ਮੋਹਿਤ ਦੋਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਮੋਹਿਤ ਅਤੇ ਸਨਾਇਆ ਦੀ ਮੁਲਾਕਾਤ ਸ਼ੋਅ 'ਮਿਲੇ ਜਬ ਹਮ ਤੁਮ' ਦੇ ਸੈੱਟ 'ਤੇ ਹੋਈ ਸੀ | ਉੱਥੇ ਹੀ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋਇਆ | ਕਾਫੀ ਸਮਾਂ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2016 'ਚ ਦੋਵਾਂ ਨੇ ਵਿਆਹ ਕਰਵਾ ਲਿਆ |

Punjabi Bollywood Tadka
ਦੱਸਣਯੋਗ ਹੈ ਕਿ ਸਨਾਇਆ ਛੋਟੇ ਪਰਦੇ 'ਤੇ 'ਮਿਲੇ ਜਬ ਹਮ ਤੁਮ', 'ਇਸ ਪਿਆਰ ਕੋ ਕਿਆ ਨਾਮ ਦੁੰ', 'ਛਨਛਨ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ | ਇਸ ਤੋਂ ਇਲਾਵਾ ਮੋਹਿਤ 'ਮਿਲ ਜਬ ਹਮ ਤੁਮ', 'ਮੁਝੇ ਕੁੱਛ ਕਹਿਤੀ ਹੈ ਖਾਮੋਸ਼ੀਆਂ', 'ਸਰੋਜਨੀ', 'ਕਬੂਲ ਹੈ' ਵਰਗੇ ਟੀ. ਵੀ. ਸ਼ੋਅਜ਼ 'ਚ ਕੰਮ ਕਰ ਚੁੱਕੇ ਸਨ |

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sanaya Irani Mohit Sehgal Instagram Miley Jab Hum Tum Switzerland Tv Actress

Edited By

Kapil Kumar

Kapil Kumar is News Editor at Jagbani.