ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਦੀ ਫਿਲਮ 'ਸੰਦੀਪ ਔਰ ਪਿੰਕੀ ਫਰਾਰ' ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਅਰੁਜਨ ਨੇ ਸੋਸ਼ਲ ਮੀਡੀਆਾ 'ਤੇ ਪਰਿਣੀਤੀ ਅਤੇ ਨਿਰਦੇਸ਼ਕ ਦਿਬਾਕਰ ਬੈਨਰਜ਼ੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ 3 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਉਨ੍ਹਾਂ ਲਿਖਿਆ, ''ਆਪਣੀ 10ਵੀ ਫਿਲਮ ਦੀ ਸ਼ੂਟਿੰਗ ਆਪਣੀ ਪਹਿਲੀ ਸਹਿ-ਅਭਿਨੇਤਰੀ ਪਰਿਣੀਤੀ ਚੋਪੜਾ ਨਾਲ ਖਤਮ ਕੀਤੀ। ਅਸੀਂ ਕਾਫੀ ਲੰਬਾ ਸਫਰ ਤੈਅ ਕੀਤਾ ਹੈ...ਦਿਬਾਕਰ ਬੈਨਰਜ਼ੀ ਅਤੇ ਉਨ੍ਹਾਂ ਦੀ ਟੀਮ ਨਾਲ ਕੰਮ ਕਰਨ ਦਾ ਤਜ਼ਰਬਾ ਸ਼ਾਨਦਾਰ ਰਿਹਾ। ਉਮੀਦ ਹੈ ਕਿ ਤੁਹਾਨੂੰ ਲੋਕਾਂ ਨੂੰ ਇਹ ਪਸੰਦ ਆਵੇਗਾ ਜੋ ਅਸੀਂ ਤਿੰਨ ਅਗਸਤ ਨੂੰ ਲੈ ਕੇ ਆ ਰਹੇ ਹਾਂ...ਕਿਉਂਕਿ ਸੰਦੀਪ ਔਰ ਪਿੰਕੀ ਫਰਾਰ ਹੋਣ ਵਾਲੇ ਹਨ''। ਇਸ ਤੋਂ ਇਲਾਵਾ ਪਰਿਣੀਤੀ ਅਤੇ ਅਰਜੁਨ ਨੇ ਸਾਲ 2012 'ਚ ਫਿਲਮ 'ਇਸ਼ਕਜਾਦੇ' ਨਾਲ ਆਪਣੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ।