ਮੁੰਬਈ (ਬਿਊਰੋ)— ਬਾਲੀਵੁੱਡ 'ਚ ਦੀਵਾਲੀ ਸੈਲੀਬ੍ਰੇਸ਼ਨ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਬਾਲੀਵੁੱਡ ਦੇ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਨੇ ਆਪਣੇ ਕੁਝ ਖਾਸ ਦੋਸਤਾਂ ਲਈ ਦੀਵਾਲੀ ਪਾਰਟੀ ਰੱਖੀ, ਜਿਸ 'ਚ ਨੇਹਾ ਧੂਪੀਆ, ਪਤੀ ਅੰਗਦ ਬੇਦੀ, ਕਰਨ ਜੋਹਰ, ਅਨਨਿਆ ਪਾਂਡੇ, ਸ਼ਰਧਾ ਕਪੂਰ ਅਤੇ ਸਵਰਾ ਭਾਸਕਰ ਵਰਗੇ ਕਈ ਸਿਤਾਰੇ ਨਜ਼ਰ ਆਏ।
ਜਾਣਕਾਰੀ ਮੁਤਾਬਕ ਮਲਾਇਕਾ ਇੱਥੇ ਬਲੈਕ ਇੰਡੀਅਨ ਆਊਟਫਿੱਟ 'ਚ ਨਜ਼ਰ ਆਈ ਜਦਕਿ ਅਰਜੁਨ ਵੀ ਆਪਣੀ ਇੰਡੀਅਨ ਟ੍ਰਡੀਸ਼ਨਲ ਕੁੜਤੇ 'ਚ ਖੂਬ ਜੱਚ ਰਹੇ ਸਨ।
ਇਸ ਪਾਰਟੀ 'ਚ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਵੀ ਟ੍ਰਡੀਸ਼ਨਲ ਲੁੱਕ 'ਚ ਕਹਿਰ ਵਰ੍ਹਾਉਂਦੀ ਦਿਸੀ।
ਖੋਸਲਾ ਦੇ ਘਰ ਦੀਵਾਲੀ ਪਾਰਟੀ 'ਚ ਜਯਾ ਬੱਚਨ ਵੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਪਹੁੰਚੀ।
ਉਂਝ ਹਰ ਸਾਲ ਏਕਤਾ, ਆਮਿਰ ਅਤੇ ਅਮਿਤਾਭ ਦੀਵਾਲੀ ਪਾਰਟੀ ਕਰਦੇ ਹਨ।
ਦੱਸ ਦੇਈਏ ਕਿ ਬਾਦਸ਼ਾਹ ਖਾਨ ਸ਼ਾਹਰੁਖ ਵੀ 4 ਨਵੰਬਰ ਨੂੰ ਆਪਣੇ ਘਰ ਗ੍ਰੈਂਡ ਪਾਰਟੀ ਦੇਣ ਵਾਲੇ ਹਨ।