FacebookTwitterg+Mail

ਚਰਚਾ 'ਚ ਆਇਆ ਸੰਦੀਪ ਰਾਜ ਦਾ ਗੀਤ 'ਸਾਹ' (ਵੀਡੀਓ)

sandeep raj new song saah
02 July, 2019 11:08:22 AM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ 'ਚ ਸੈਡ-ਰੋਮਾਂਟਿਕ ਇਕ ਅਜਿਹਾ ਜ਼ੋਨਰ ਹੈ, ਜੋ ਸਰੋਤੇ ਹਮੇਸ਼ਾ ਹੀ ਪਸੰਦ ਕਰਦੇ ਆਏ ਹਨ। ਸੈਡ-ਰੋਮਾਂਟਿਕ ਜ਼ੋਨਰ ਦਾ ਇਕ ਅਜਿਹਾ ਹੀ ਗੀਤ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਇਨ੍ਹੀਂ ਦਿਨੀਂ ਚਰਚਾ 'ਚ ਬਣਿਆ ਹੋਇਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਸੰਦੀਪ ਰਾਜ ਦੀ ਆਵਾਜ਼ 'ਚ ਰਿਲੀਜ਼ ਹੋਏ ਗੀਤ 'ਸਾਹ' ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਸੰਦੀਪ ਰਾਜ ਨੇ ਆਪਣੀ ਸੁਰੀਲੀ ਆਵਾਜ਼ ਨਾਲ ਇਸ ਗੀਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ। ਸੰਦੀਪ ਰਾਜ ਦੇ ਗੀਤ 'ਸਾਹ' ਦੇ ਬੋਲ ਵਿੱਕੀ ਥਾਪਰ ਨੇ ਲਿਖੇ ਹਨ, ਜੋ ਰੂਹ ਨੂੰ ਬਹੁਤ ਸਕੂਨ ਦਿੰਦੇ ਹਨ। ਇਸ ਗੀਤ ਨੂੰ ਲਵੀ ਅਖਤਰ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ, ਜੋ ਪਹਿਲਾਂ ਵੀ ਕਈ ਹਿੱਟ ਗੀਤਾਂ ਨੂੰ ਸੰਗੀਤ ਦੇ ਚੁੱਕੇ ਹਨ। 


ਦੱਸ ਦਈਏ ਕਿ ਸੰਦੀਪ ਰਾਜ ਦੇ ਇਸ ਗੀਤ 'ਚ ਇਸ਼ਾ ਗੁਪਤਾ ਤੇ ਅਕਾਸ਼ਦੀਪ ਫੀਚਰ ਕਰ ਰਹੇ ਹਨ। ਗੀਤ ਦੀ ਵੀਡੀਓ ਰੈੱਡਲੀਫ ਵਲੋਂ ਬੇਹੱਦ ਸੁਚੱਜੇ ਢੰਗ ਨਾਲ ਬਣਾਈ ਗਈ ਹੈ ਅਤੇ ਇਸ ਗੀਤ ਜੱਸ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਸੰਦੀਪ ਰਾਜ ਦਾ ਇਹ ਗੀਤ ਸਰੋਤੇ ਕਾਫੀ ਮਕਬੂਲ ਕਰ ਰਹੇ ਹਨ, ਜਿਸ ਨੂੰ ਹੁਣ ਤਕ 1 ਲੱਖ 68 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।


Tags: SaahSandeep RajNew Punjabi SongIsha GuptaAkashdeepVicky ThaparLovey Akhtar

Edited By

Sunita

Sunita is News Editor at Jagbani.