ਮੁੰਬਈ(ਬਿਊਰੋ)— ਪਤੀ ਤੋਂ ਵੱਖ ਹੋਣ ਤੋਂ ਬਾਅਦ ਲੰਬੇ ਸਮੇਂ ਤੋਂ ਪ੍ਰੇਮੀ ਸੰਦੀਪ ਤੋਸ਼ਨੀਵਾਲ ਨੂੰ ਡੇਟ ਕਰ ਰਹੀ ਕਰਿਸ਼ਮਾ ਕਪੂਰ ਦੇ ਦੂਜੇ ਵਿਆਹ ਦਾ ਰਸਤਾ ਹੁਣ ਸਾਫ ਹੋ ਗਿਆ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਸੰਦੀਪ ਤੋਸ਼ਨੀਵਾਲ ਤੇ ਉਨ੍ਹਾਂ ਦੀ ਪਤਨੀ ਆਸ਼ਰਿਤਾ ਨੇ 7 ਸਾਲ ਤੱਕ ਚਲੀ ਤਲਾਕ ਦੀ ਲੜ੍ਹਾਈ ਤੋਂ ਬਾਅਦ ਆਪਸੀ ਸਹਿਮਤੀ ਨਾਲ ਇਸ ਮਾਮਲੇ ਦਾ ਸੈਟਲਮੈਂਟ ਕਰ ਕੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਸੰਦੀਪ ਨੇ 2010 'ਚ ਤਲਾਕ ਦੀ ਅਰਜ਼ੀ ਲਗਾਈ ਸੀ। ਸੰਦੀਪ-ਆਸ਼ਰਿਤਾ ਦੇ ਵੱਖ ਹੋਣ ਤੋਂ ਬਾਅਦ ਹੁਣ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕਪੂਰ ਖਾਨਦਾਨ 'ਚ ਫਿਰ ਤੋਂ ਸ਼ਹਿਨਾਈਆਂ ਵਜ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਸੰਦੀਪ ਤੇ ਆਸ਼ਰਿਤਾ ਵਿਚਕਾਰ 7 ਸਾਲ ਲੰਬੀ ਚਲੀ ਤਲਾਕ ਦੀ ਲੜਾਈ ਤੋਂ ਬਾਅਦ ਦੋਵੇਂ 2017 ਦੇ ਸ਼ੁਰੂ 'ਚ ਹੀ ਸਮਝੌਤੇ ਲਈ ਰਾਜ਼ੀ ਹੋ ਗÎਏ ਸਨ, ਜਿਸ ਤੋਂ ਬਾਅਦ ਤਲਾਕ ਦੀ ਕਿਰਿਆ ਅੱਗੇ ਵਧੀ। ਆਪਸੀ ਸਮਝੌਤੇ ਮੁਤਾਬਕ ਸੰਦੀਪ ਆਪਣੇ ਦੋਵੇਂ ਬੇਟੀਆਂ, ਵੱਡੀ 12 ਸਾਲ ਦੀ ਤੇ ਛੋਟੀ 9 ਸਾਲ ਨੂੰ 3-3 ਕਰੋੜ ਰੁਪਏ ਦੇਣਗੇ। ਉੱਥੇ ਪਤਨੀ ਆਸ਼ਰਿਤਾ ਨੂੰ 2 ਕਰੋੜ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਆਸ਼ਰਿਤਾ ਕੋਲ ਦਿੱਲੀ ਸਥਿਤ ਉਹ ਘਰ ਵੀ ਰਹੇਗਾ, ਜਿਸ 'ਚ ਫਿਲਹਾਲ ਉਹ ਰਹਿ ਰਹੀ ਹੈ। ਦੋਹਾਂ ਬੇਟੀਆਂ ਦੀ ਕਸਟਡੀ ਮਾਂ ਕੋਲ ਹੀ ਰਹੇਗੀ।