ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਦਬੰਗ 2' 'ਚ ਕੰਮ ਕਰ ਚੁੱਕੀ ਵਾਲੀ ਅਦਾਕਾਰਾ ਸੰਦੀਪਾ ਧਰ ਦੀ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।
ਸੰਦੀਪਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ।
ਤਸਵੀਰਾਂ 'ਚ ਉਨ੍ਹਾਂ ਦਾ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦੇਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਸੰਦੀਪਾ 'ਦਬੰਗ 2' ਤੋਂ ਇਲਾਵਾ ਫਿਲਮ 'ਇਸੀ ਲਾਈਫ ਮੇ' ਤੇ 'ਹੀਰੋਪੰਤੀ' 'ਚ ਵੀ ਕੰਮ ਕਰ ਚੁੱਕੀ ਹੈ।
ਸੰਦੀਪਾ ਹੁਣ ਜਲਦ ਫਿਲਮ 'ਫਿਰਕੀ' 'ਚ ਵੀ ਨਜ਼ਰ ਆਉਣ ਵਾਲੀ ਹੈ।