ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਲਾਕਡਾਊਨ ਚਾਲੂ ਹੈ ।ਅਜਿਹੇ ‘ਚ ਆਮ ਇਨਸਾਨ ਤੋਂ ਲੈ ਕੇ ਸਿਤਾਰਿਆਂ ਤੱਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿਚ ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦੀ ਧੀ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਿਚਨ ‘ਚ ਕੋਈ ਡਿਸ਼ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਸੰਜੇ ਦੱਤ ਦੀ ਧੀ ਇਕਰਾ ਬੜਾ ਦਿਲ ਲਗਾ ਕੇ ਇਸ ਡਿਸ਼ ਨੂੰ ਬਣਾ ਰਹੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਤੁਸੀਂ ਦੇਖ ਸਕਦੇ ਹੋ ਕਿ ਇਕਰਾ ਡਿਸ਼ ਬਣਾ ਰਹੀ ਹੈ ਅਤੇ ਉਸ ਦਾ ਭਰਾ ਬੜੀ ਹੀ ਹੈਰਾਨੀ ਨਾਲ ਉਸ ਵੱਲ ਦੇਖ ਰਿਹਾ ਹੈ । ਇਸ ਵੀਡੀਓ ਨੂੰ ਸੰਜੇ ਦੱਤ ਦੀ ਪਤਨੀ ਮਾਨਿਅਤਾ ਨੇ ਵੀ ਸਾਂਝਾ ਕੀਤਾ ਹੈ । ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ‘ਵਾਸਤਵ’, ‘ਖਲਨਾਇਕ’, ‘ਸੜਕ’, ‘ਸਾਜਨ’ ਸਮੇਤ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਲਗਾਤਾਰ ਬਾਲੀਵੁੱਡ ‘ਚ ਸਰਗਰਮ ਹਨ।