FacebookTwitterg+Mail

ਫਿਲਮ ਦੇ ਕਿਰਦਾਰ ਲਈ ਸੰਜੈ ਦੱਤ ਨੇ ਬਦਲਿਆ ਡਾਈਟ ਪਲਾਨ

sanjay dutt
14 March, 2019 10:13:37 AM

ਜਲੰਧਰ(ਬਿਊਰੋ)- ਸੰਜੈ ਦੱਤ ਜਲਦ ਹੀ ਆਸ਼ੂਤੋਸ਼ ਗੋਵਾਰੀਕਰ ਦੀ ਪੀਰੀਅਡ ਡਰਾਮਾ ਫਿਲਮ 'ਪਾਨੀਪਤ' 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸੰਜੈ ਦੱਤ ਨੇ ਪਿਛਲੇ ਦਿਨੀਂ ਆਪਣੇ ਕਿਰਦਾਰ ਲਈ ਆਪਣੀ ਲੁੱਕ 'ਚ ਅਹਿਮ ਬਦਲਾਅ ਕੀਤੇ ਸੀ। ਹੁਣ ਉਹ ਇਸ ਰੋਲ ਲਈ ਆਪਣੀ ਬੌਡੀ 'ਚ ਵੀ ਬਦਲਾਅ ਕਰਨ ਵਾਲੇ ਹਨ।
Punjabi Bollywood Tadka
ਖਬਰਾਂ ਮੁਤਾਬਕ ਇਸ ਲਈ ਸੰਜੂ ਬਾਬਾ ਖਾਸ ਡਾਈਟ ਫਾਲੋ ਕਰ ਰਹੇ ਹਨ। ਉਹ ਆਪਣੇ ਭੋਜਨ 'ਚ ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਲੈ ਰਹੇ ਹਨ। ਸੰਜੈ ਦੱਤ ਸਲਾਦ, ਚਿਕਨ, ਫਿਸ਼ ਵਰਗੀਆਂ ਚੀਜ਼ਾਂ ਖਾ ਰਹੇ ਹਨ। ਇਸ ਦੇ ਨਾਲ ਹੀ ਉਹ ਜਿੰਮ 'ਚ ਵੀ ਖੂਬ ਪਸੀਨਾ ਵਹਾ ਰਹੇ ਹਨ। ਖਬਰਾਂ ਇਹ ਵੀ ਹਨ ਕਿ ਸੰਜੈ ਦੱਤ 'ਪਾਨੀਪਤ' 'ਚ ਇਕ ਅਫਗਾਨ ਕਿੰਗ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਲਈ ਉਨ੍ਹਾਂ ਨੇ ਆਪਣੇ ਵਾਲ ਤਕ ਕੱਟਵਾ ਲਏ ਹਨ ਤੇ ਗੰਜੇ ਹੋ ਗਏ ਹਨ। ਸੰਜੇ ਬੀ-ਟਾਊਨ ਦੇ ਹਰ ਇਵੈਂਟ 'ਚ ਇਸੇ ਲੁੱਕ 'ਚ ਨਜ਼ਰ ਆਉਂਦੇ ਹਨ।


Tags: Sanjay Dutt Panipat Kalank Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.