FacebookTwitterg+Mail

ਸੰਜੇ ਦੱਤ ਨੇ ਬੇਟੀ ਨੂੰ ਲੈ ਕੇ ਦਿੱਤਾ ਇਹ ਬਿਆਨ, ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

sanjay dutt
05 March, 2017 09:15:41 AM
ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਭੂਮੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਇਸ ਦੌਰਾਨ ਸੰਜੇ ਦੱਤ ਤੋਂ ਬੇਟੀ ਤ੍ਰਿਸ਼ਾਲਾ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ, ''ਮੇਰੀ ਬੇਟੀ ਫਿਲਮਾਂ 'ਚ ਆਉਣਾ ਚਾਹੁੰਦੀ ਸੀ ਪਰ ਮੈਂ ਉਸ ਨੂੰ ਫਿਲਮਾਂ 'ਤੇ ਜ਼ਿਆਦਾ ਫੋਕਸ ਨਹੀਂ ਕਰਨ ਦਿੰਦਾ ਸੀ। ਮੈਂ ਚਾਹੁੰਦਾ ਸੀ ਕਿ ਤ੍ਰਿਸ਼ਾਲਾ ਅਪਰਾਧ ਵਿਗਿਆਨ ਦੇ ਖੇਤਰ 'ਚ ਕੈਰੀਅਰ ਬਣਾਵੇ। ਉਸ ਨੇ ਪੜ੍ਹਾਈ-ਲਿਖਾਈ 'ਚ ਵੀ ਕਾਫੀ ਊਰਜਾ ਲਗਾਈ ਹੈ ਅਤੇ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਕ੍ਰਿਮੀਨਾਲੋਜੀ 'ਚ ਹੀ ਅੱਗੇ ਜਾਵੇ। ਸੰਜੇ ਦੱਤ ਨੇ ਬੇਟੀ ਲਈ ਕਿਹਾ ਕਿ ਜੇ ਮੇਰੀ ਬੇਟੀ ਫਿਲਮਾਂ 'ਚ ਆਉਂਦੀ ਤਾਂ ਮੈਂ ਉਸ ਦੀਆਂ ਲੱਤਾਂ ਤੋੜ ਦਿੰਦਾ।'' ਸੰਜੇ ਦੀ ਫਿਲਮ 'ਭੂਮੀ' ਦੀ ਕਹਾਣੀ ਵੀ ਪਿਓ-ਧੀ ਦੇ ਰਿਸ਼ਤੇ 'ਤੇ ਆਧਾਰਿਤ ਹੈ। ਸੰਜੇ ਚਾਹੁੰਦੇ ਹਨ ਕਿ ਉਹ ਅਜਿਹੀ ਫਿਲਮ ਕਰੇ, ਜਿਸ ਨਾਲ ਉਨ੍ਹਾਂ ਦਾ ਅਕਸ ਬਦਲਣ ਵਿਚ ਮਦਦ ਮਿਲ ਸਕੇ।

Tags: Sanjay DuttBhoomiTrishala Duttਸੰਜੇ ਦੱਤਭੂਮੀਤ੍ਰਿਸ਼ਾਲਾ