ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਆਪਣੀ ਵਾਪਸੀ ਫਿਲਮ 'ਭੂਮੀ' ਨਾਲ ਕੀਤੀ ਹੈ, ਜਿਸ ਦੀ ਸ਼ੂਟਿੰਗ ਆਗਰਾ 'ਚ ਕੀਤੀ ਹੈ ਅਤੇ ਉਸ ਦੀ ਪਤਨੀ ਮਾਨਯਤਾ ਅਤੇ ਬੱਚੇ ਦੁਬਈ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਉਹ ਆਪਣੇ ਬੱਚਿਆਂ (ਸ਼ਾਹਰਾਨ-ਇਕਰਾ) ਨਾਲ ਛੁੱਟੀਆਂ ਮਨਾਉਂਦੀ ਨਜ਼ਰ ਆ ਰਹੀ ਹੈ। ਸੰਜੇ ਦੱਤ ਆਪਣੇ ਕੰਮ 'ਚ ਰੁੱਝੇ ਹੋਏ ਹਨ, ਜਿਸ ਕਾਰਨ ਉਹ ਆਪਣੇ ਬੱਚਿਆਂ ਨਾਲ ਹੀ ਆਪਣਾ ਸਮਾਂ ਬਤੀਤ ਕਰ ਰਹੀ ਹੈ। ਇੱਕ ਪਾਸੇ ਸੰਜੇ ਦੱਤ ਆਪਣੇ ਕੰਮ 'ਚ ਰੁੱਝੇ ਹੋਏ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਮਾਨਯਤਾ ਘਰ ਅਤੇ ਬੱਚਿਆਂ ਦੀ ਪੂਰੀ ਦੇਖਭਾਲ ਕਰਦੀ ਹੈ ਪਰ ਪਹਿਲੀ ਵਾਰ ਮਾਨਯਤਾ ਆਪਣੇ ਅਜਿਹੇ ਸਟਨਿੰਗ ਅੰਦਾਜ਼ 'ਚ ਨਜ਼ਰ ਆਈ। ਉਨ੍ਹਾਂ ਨੇ ਇਸ ਦੌਰਾਨ ਹਲਕੇ ਗੁਲਾਬੀ ਰੰਗ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ।