ਮੁੰਬਈ— ਮਹਾਰਾਸ਼ਟਰ ਸਰਕਾਰ ਨੇ ਫਿਲਮ ਅਭਿਨੇਤਾ ਸੰਜੇ ਦੱਤ ਨੂੰ 1993 ਦੇ ਬੰਬ ਧਮਾਕਾ ਮਾਮਲੇ 'ਚ ਸਜ਼ਾ ਦੀ ਮਿਆਦ ਤੋਂ 8 ਮਹੀਨੇ ਪਹਿਲਾਂ ਹੀ ਰਿਹਾਅ ਕਰਨ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਸੋਮਵਾਰ ਬੰਬਈ ਹਾਈਕੋਰਟ ਨੂੰ ਦੱਸਿਆ ਕਿ ਅਜਿਹਾ ਨਿਯਮਾਂ ਅਨੁਸਾਰ ਕੀਤਾ ਗਿਆ। ਸੰਜੇ ਦੱਤ ਪ੍ਰਤੀ ਕੋਈ ਵਿਸ਼ੇਸ਼ ਰਵੱਈਆ ਨਹੀਂ ਅਪਣਾਇਆ ਗਿਆ।
ਸਰਕਾਰ ਨੇ ਮਾਣਯੋਗ ਜੱਜ ਆਰ.ਐੱਮ. ਸਾਵੰਤ ਅਤੇ ਜਸਟਿਸ ਸਾਧਨਾ 'ਤੇ ਆਧਾਰਿਤ ਬੈਂਚ ਨੂੰ ਸੌਂਪੀ ਆਪਣੀ ਰਿਪੋਰਟ 'ਚ ਕਿਹਾ ਕਿ ਸੰਜੇ ਦੱਤ ਨੂੰ ਉਸਦੇ ਚੰਗੇ ਆਚਰਣ, ਅਨੁਸ਼ਾਸਨ ਅਤੇ ਵੱਖ-ਵੱਖ ਹੋਰਨਾਂ ਸਰਗਰਮੀਆਂ 'ਚ ਹਿੱਸਾ ਲੈਣ ਕਾਰਨ ਸਜ਼ਾ 'ਚ ਛੋਟ ਦਿੱਤੀ ਗਈ। ਦੱਸਣਯੋਗ ਹੈ ਕਿ ਸੰਜੇ ਦੱਤ ਨੂੰ ਪਿਛਲੇ ਸਾਲ ਫਰਵਰੀ ਵਿਚ ਸਜ਼ਾ ਦੀ ਮਿੱਥੀ ਮਿਆਦ ਤੋਂ 8 ਮਹੀਨੇ ਪਹਿਲਾਂ ਰਿਹਾਅ ਕੀਤਾ ਗਿਆ ਸੀ।