FacebookTwitterg+Mail

Pics : 'ਭੂਮੀ' ਦੇ ਟਰੇਲਰ ਲਾਂਚ ਮੌਕੇ ਅਸਲੀ ਸੰਜੂ ਨੂੰ ਮਿਲਿਆ ਫਿਲਮੀ ਸੰਜੂ ਦਾ ਸਾਥ!

sanjay dutt
11 August, 2017 12:43:03 PM

ਮੁੰਬਈ— ਸੰਜੇ ਦੱਤ ਆਉਣ ਵਾਲੀ ਫਿਲਮ 'ਭੂਮੀ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ 'ਚ ਟਰੇਲਰ ਲਾਂਚ ਮੌਕੇ ਸੰਜੇ ਦੱਤ ਨੂੰ ਫਿਲਮੀ ਸੰਜੂ ਦਾ ਸਾਥ ਮਿਲਿਆ ਹੈ। ਦਰਸਅਲ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ 'ਚ ਰਣਬੀਰ ਕਪੂਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਉਹ ਸੰਜੇ ਦੱਤ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਟਰੇਲਰ ਲਾਂਚ ਮੌਕੇ ਸੰਜੇ ਦੱਤ ਅਤੇ ਰਣਬੀਰ ਕਪੂਰ ਦੋਵੇਂ ਇਕੱਠੇ ਦਿਖਾਈ ਦੇ ਰਹੇ ਸੀ। ਸੂਤਰਾਂ ਮੁਤਾਬਕ ਜਦੋਂ ਲਾਂਚ ਮੌਕੇ ਰਣਬੀਰ ਤੋਂ ਇਹ ਪੁਛਿਆ ਗਿਆ ਕਿ ਸੰਜੇ ਦੱਤ 'ਤੇ ਬਣ ਰਹੀ ਬਾਇਓਪਿਕ 'ਤੇ ਉਨ੍ਹਾਂ ਬਾਰੇ ਜਾਣਨ ਦਾ ਮੌਕਾ ਮਿਲਿਆ? ਤਾਂ ਜਵਾਬ 'ਚ ਰਣਬੀਰ ਨੇ ਕਿਹਾ, ''ਮੈਂ ਸੰਜੂ ਸਰ ਨੂੰ ਬੱਚਪਨ ਤੋਂ ਜਾਣਦਾ ਹਾਂ, ਜਦੋਂ ਬਾਇਓਪਿਕ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਿਆ ਸੀ ਕਿ ਕੋਈ ਬਾਇਓਪਿਕ ਨਹੀਂ ਹੋ ਸਕਦੀ ਬਲਕਿ ਇਹ ਇਕ ਸਾਇੰਸ ਫਿਕਸ਼ਨ ਫਿਲਮ ਹੈ...ਮਤਲਬ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਭਲਾ ਅਜਿਹੀ ਜ਼ਿੰਦਗੀ ਕੌਣ ਜਿਉਂਦਾ ਹੈ।

Punjabi Bollywood Tadka
'ਭੂਮੀ' ਟਰੇਲਰ ਲਾਂਚ ਮੌਕੇ ਸੰਜੇ ਦੱਤ ਦੀ ਸਾਬਕਾ ਸੰਸਦ ਭੈਣ ਪ੍ਰਿਆ ਦੱਤ ਅਤੇ ਪਤੀ ਅੋਵੇਨ, ਪਤਨੀ ਮਾਨਯਤਾ ਦੱਤ, ਅਭਿਨੇਤਰੀ ਆਦਿਤੀ ਰਾਓ ਹੈਦਰੀ, ਨਿਰਦੇਸ਼ਕ ਉਮੰਗ ਕੁਮਾਰ, ਰਾਜ ਕੁਮਾਰ ਹਿਰਾਨੀ, ਵਿਧੁ ਵਿਨੋਦ, ਲੇਖਕ ਅਭਿਜਾਤ ਜੋਸ਼ੀ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਇਹ ਫਿਲਮ 22 ਸਤੰਬਰ ਨੂੰ ਦੇਸ਼ਭਰ 'ਚ ਰਿਲੀਜ਼ ਹੋਵੇਗੀ।


Tags: Bollywood Actor Sanjay Dutt Ranbir Kapoo Trailer Launch of Bhoomi Hindi Film ਸੰਜੇ ਦੱਤ ਟਰੇਲਰ ਲਾਂਚ