FacebookTwitterg+Mail

ਸ਼ੁਰੂ ਹੋਈ 'ਸਾਹਿਬ...' ਦੀ ਸ਼ੂਟਿੰਗ , ਸੰਜੇ ਦੱਤ ਸਮੇਤ ਦਿਖਾਈ ਦੇਣਗੇ ਇਹ ਸਿਤਾਰੇ

sanjay dutt
21 September, 2017 04:26:36 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਫਿਲਮ 'ਭੂਮੀ' ਕੱਲ ਯਾਨੀ ਸ਼ੁਕਰਵਾਰ ਨੂੰ ਰਿਲੀਜ਼ ਹੋਵੇਗੀ। ਇਹ ਸੰਜੇ ਦੱਤ ਦੀ ਕਮਬੈਕ ਫਿਲਮ ਹੈ। ਹਾਲ ਹੀ 'ਚ ਸੰਜੇ ਦੱਤ ਦੇ ਫੈਨਜ਼ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅਸਲ 'ਚ ਸੰਜੇ ਦੱਤ ਦੀ ਕਮਬੈਕ ਫਿਲਮ 'ਭੂਮੀ' ਦੀ ਰਿਲੀਜ਼ ਤੋਂ ਪਹਿਲਾਂ ਸੰਜੇ ਦੱਤ ਦੀ ਇਕ ਹੋਰ ਨਵੀਂ ਫਿਲਮ 'ਸਾਹਿਬ ਬੀਬੀ ਔਰ ਗੈਂਗਸਟਰ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਬਾਰੇ ਜਾਣਕਾਰੀ ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦਿੱਤੀ ਹੈ।


ਜ਼ਿਕਰਯੋਗ  ਹੈ ਕਿ ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਸਾਹਿਬ ਬੀਬੀ ਔਰ ਗੈਂਗਸਟਰ 3' 'ਚ ਜਿੰਮੀ ਸ਼ੇਰਗਿੱਲ, ਚਿਤਰਾਂਗਦਾ ਸਿੰਘ, ਮਾਹੀ ਗਿੱਲ, ਕਬੀਰ ਬੇਦੀ ਅਤੇ ਨਫੀਸਾ ਅਲੀ ਵਰਗੇ ਕਿਰਦਾਰਾਂ ਦੇ ਨਾਂ ਸ਼ਾਮਿਲ ਹਨ। ਇਸ ਫਿਲਮ ਦਾ ਨਿਰਦੇਸ਼ਨ ਤਿਗਮਾਂਸ਼ੂ ਧੂਲੀਆ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ 'ਸਾਹਿਬ ਬੀਬੀ ਗੈਂਗਸਟਰ' ਦੀ ਇਹ ਤੀਜੀ ਸੀਰੀਜ਼ ਹੈ। ਇਸ ਸੀਰੀਜ਼ ਦੀ ਪਹਿਲੀ ਫਿਲਮ 'ਚ ਰਣਦੀਪ ਹੁੱਡਾ ਗੈਂਗਸਟਰ ਦੇ ਰੂਪ 'ਚ ਦਿਖਾਈ ਦਿੱਤੇ ਸਨ ਅਤੇ ਸੀਰੀਜ਼ ਦੀ ਦੂਜੀ ਫਿਲਮ 'ਚ ਇਰਫਾਨ ਖਾਨ ਗੈਂਗਸਟਰ ਦੀ ਭੂਮਿਕਾ 'ਚ ਦਿਖਾਈ ਦਿੱਤੇ ਸਨ।

 


Tags: Sanjay Dutt Saheb Biwi Aur Gangster 3 Jimmy Shergill Twitter Bhoomi Shooting