FacebookTwitterg+Mail

Pics : ਬੇਟੀ ਤ੍ਰਿਸ਼ਾਲਾ ਨਾਲ ਨਵਾਂ ਸਾਲ ਸੈਲੀਬ੍ਰੇਟ ਕਰਦੇ ਦਿਖੇ ਸੰਜੇ ਦੱਤ

sanjay dutt
01 January, 2018 01:22:46 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਦੁਬਈ 'ਚ ਮਨਾ ਰਹੇ ਹਨ। ਇਸ ਸੈਲੀਬ੍ਰੇਸ਼ਨ 'ਚ ਮਾਨਯਤਾ, ਇਕਰਾ, ਸ਼ਾਹਰਾਨ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਵੀ ਮੌਜੂਦ ਰਹੀ। ਆਪਣੀਆਂ ਇਹ ਤਸਵੀਰਾਂ ਮਾਨਯਤਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਦੱਤ ਪਰਿਵਾਰ ਦੀਆਂ ਬਹੁਤ ਹੀ ਘੱਟ ਤਸਵੀਰਾਂ 'ਚ ਤ੍ਰਿਸ਼ਾਲਾ ਦੀ ਮੌਜੂਦਗੀ ਦੇਖੀ ਗਈ। ਤ੍ਰਿਸ਼ਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਸੰਜੇ ਦੱਤ ਨਾਲ ਇਹ ਤਸਵੀਰ ਸ਼ੇਅਰ ਕੀਤੀ ਹੈ। ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਕਾਫੀ ਸਟਾਈਲਿਸ਼ ਅਤੇ ਬੋਲਡ ਹੈ। ਉਹ ਸੋਸ਼ਲ ਮੀਡੀਆ 'ਤੇ ਹਮੇਸ਼ਾ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿੱਚਾ ਸ਼ਰਮਾ ਦੀ ਬੇਟੀ ਹੈ। ਸ਼ੁਰੂਆਤ 'ਚ ਤ੍ਰਿਸ਼ਾਲਾ ਅਤੇ ਮਾਨਯਤਾ ਵਿਚਕਾਰ ਕੁਝ ਖਾਸ ਸੰਬੰਧ ਨਹੀਂ ਰਹੇ ਪਰ ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਹਨ। ਫਿਲਹਾਲ ਉਨ੍ਹਾਂ ਵਿਚਕਾਰ ਆਪਸੀ ਤਾਲਮੇਲ ਕਾਫੀ ਵੱਧ ਗਿਆ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sanjay Dutt Trishala Dutt Manyata Dutt Instagram Happy New Year Bollywood Actor