FacebookTwitterg+Mail

ਇਸ IPS ਨਾਲ ਸਾਹਮਣਾ ਹੁੰਦੇ ਹੀ ਸੰਜੇ ਦੱਤ ਦੇ ਛੁੱਟ ਗਏ ਸੀ ਪਸੀਨੇ, ਖੋਲ੍ਹ ਦਿੱਤੇ ਸਨ ਸਾਰੇ ਰਾਜ਼

sanjay dutt
13 March, 2018 02:24:41 PM

ਮੁੰਬਈ(ਬਿਊਰੋ)— ਬੀਤੀ 12 ਮਾਰਚ 1993 ਨੂੰ ਮੁੰਬਈ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਨੂੰ 25 ਸਾਲ ਹੋ ਚੁੱਕੇ ਹਨ। ਇਸ ਮਾਮਲੇ 'ਚ ਸੰਜੇ ਦੱਤ ਦਾ ਨਾਂ ਵੀ ਸਾਹਮਣੇ ਆਇਆ ਸੀ। ਸੰਜੇ ਦੱਤ 'ਤੇ ਅਬੂ ਸਲੇਮ ਤੋਂ ਗੈਰ-ਕਾਨੂੰਨੀ ਬੰਦੂਕਾਂ ਦੀ ਡਿਲੀਵਰੀ ਲੈਣ ਤੇ ਉਨ੍ਹਾਂ ਨੂੰ ਆਪਣੇ ਕੋਲ੍ਹ ਰੱਖਣ ਦਾ ਦੋਸ਼ ਲੱਗਾ ਸੀ।

Punjabi Bollywood Tadka

ਆਰਮਸ ਐਕਟ ਦੇ ਤਹਿਤ ਦੋਸ਼ੀ ਠਹਿਰਾਏ ਗਏ ਸੰਜੇ ਦੱਤ ਦੀ ਗ੍ਰਿਫਤਾਰੀ ਤੋਂ ਲੈ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਣ 'ਚ ਸਭ ਤੋਂ ਅਹਿਮ ਰੋਲ ਆਈ. ਪੀ. ਐੱਸ. ਰਾਕੇਸ਼ ਮਾਰੀਆ ਨੇ ਨਿਭਾਇਆ ਸੀ।

Punjabi Bollywood Tadka

ਅਸਲ 'ਚ ਮੁੰਬਈ ਪੁਲਸ ਨੇ ਸੰਜੇ ਨੂੰ ਏ. ਕੇ-47 ਤੇ ਦੂਜੇ ਹਥਿਆਰ ਰੱਖਣ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਸੰਜੇ ਦਾ ਇੰਟੈਰੌਗੇਸ਼ਨ ਸ਼ੁਰੂ ਹੋਇਆ ਤਾਂ ਉਹ ਪੁਲਸ ਨੂੰ ਗੁਮਰਾਹ ਕਰਨ ਲੱਗੇ।

Punjabi Bollywood Tadka

ਇਸ ਵਿਚਕਾਰ ਕੇਸ ਦੀ ਕਮਾਨ ਸੰਭਾਲ ਰਹੇ ਆਈ. ਪੀ.  ਐੱਸ. ਮਾਰੀਆ ਜਦੋਂ ਇੰਟੈਰੌਗੇਸ਼ਨ ਰੂਮ 'ਚ ਪਹੁੰਚੇ ਤਾਂ ਸੰਜੇ ਉਨ੍ਹਾਂ ਨੂੰ ਦੇਖ ਕੇ ਡਰ ਗਏ। ਜਿਵੇਂ ਹੀ ਮਾਰੀਆ ਨੇ ਪੁੱਛਗਿਛ ਸ਼ੁਰੂ ਕੀਤੀ ਤਾਂ ਸੰਜੇ ਦੇ ਪਸੀਨੇ ਛੁੱਟ ਗਏ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੇ ਤੇ ਹਥਿਆਰਾਂ ਨਾਲ ਜੁੜੇ ਸਾਰੇ ਰਾਜ਼ ਖੋਲ੍ਹ ਦਿੱਤੇ।

Punjabi Bollywood Tadka

ਜ਼ਿਕਰਯੋਗ ਹੈ ਕਿ ਬੰਬ ਧਮਾਕਿਆ ਤੋਂ ਬਾਅਦ ਮਾਰੀਆ ਨੂੰ ਇਸ ਕੇਸ ਦੀ ਜਾਂਚ-ਪੜਤਾਲ ਦੀ ਜ਼ਿੰਮੇਦਾਰੀ ਮਿਲੀ ਸੀ। ਮੁੰਬਈ ਪੁਲਸ ਨੇ ਸੰਜੇ ਨੂੰ ਏ. ਕੇ-47 ਤੇ ਹਥਿਆਰ ਰੱਖਣ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ।

Punjabi Bollywood Tadka


Tags: Rakesh MariaSanjay DuttAbu Salem 1993 Mumbai Blastsਸੰਜੇ ਦੱਤਰਾਕੇਸ਼ ਮਾਰੀਆ

Edited By

Chanda Verma

Chanda Verma is News Editor at Jagbani.