FacebookTwitterg+Mail

ਸੰਜੇ ਦੱਤ ਦੀ ਇਕ ਝਲਕ ਲਈ ਲੋਕ ਹੋਏ ਸ਼ੁਦਾਈ, ਲੱਗੀ ਲੱਖਾਂ ਦੀ ਭੀੜ

sanjay dutt
09 June, 2018 09:23:49 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਸੰਜੇ ਦੱਤ ਲਖਨਊ ਦੇ ਬਾਰਾਬੰਕੀ 'ਚ ਆਪਣੀ ਆਉਣ ਵਾਲੀ ਫਿਲਮ 'ਪ੍ਰਸਥਾਨਮ' ਦੀ ਸ਼ੂਟਿੰਗ ਕਰ ਰਹੇ ਹਨ। ਜਿਵੇਂ ਹੀ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਇਹ ਖਬਰ ਪਤਾ ਲੱਗੀ ਤਾਂ ਵੱਡੀ ਗਿਣਤੀ 'ਚ ਸੰਜੇ ਦੇ ਚਾਹੁੰਣ ਵਾਲੇ ਸ਼ੂਟਿੰਗ ਵਾਲੀ ਜਗ੍ਹਾ ਪਹੁੰਚ ਗਏ।
Punjabi Bollywood Tadka
ਸੰਜੇ ਦੱਤ, ਜੈਕੀ ਸ਼ਰਾਫ ਤੇ ਮਨੀਸ਼ਾ ਕੋਇਰਾਲਾ ਜਿਹੇ ਸਿਤਾਰੇ ਬਾਰਾਬੰਕੀ 'ਚ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਕਿਸੇ ਨੂੰ ਵੀ ਉਨ੍ਹਾਂ ਦੀ ਸ਼ੂਟਿੰਗ ਬਾਰੇ ਕੋਈ ਖਬਰ ਨਹੀਂ। ਇਕ ਨਿੱਜੀ ਮੈਡੀਕਲ ਕਾਲਜ 'ਚ 6 ਮਿੰਟ ਦੇ ਸ਼ੂਟ ਤੋਂ ਬਾਅਦ ਫਿਲਮ ਦੀ ਯੂਨਿਟ ਲਖਨਊ ਲਈ ਰਵਾਨਾ ਹੋ ਗਈ।
Punjabi Bollywood Tadka
ਇਸ ਸ਼ੂਟਿੰਗ ਬਾਰੇ ਜ਼ਿਲ੍ਹੇ ਦੇ ਅਫਸਰਾਂ ਤੱਕ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਇਸ ਦੌਰਾਨ ਸੰਜੇ ਦੱਤ ਨੂੰ ਦੇਖਦਿਆਂ ਹੀ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ। ਸੰਜੇ ਨੇ ਵੀ ਲੋਕਾਂ ਨੂੰ ਨਰਾਜ਼ ਨਾ ਕਰਦਿਆਂ ਹੱਥ ਹਿਲਾ ਕੇ ਉਨ੍ਹਾਂ ਦੀ ਖੁਸ਼ੀ ਦੀ ਇਜ਼ਹਾਰ ਕਬੂਲਿਆ।
Punjabi Bollywood Tadka
ਦੱਸਣਯੋਗ ਹੈ ਕਿ ਸੰਜੇ ਦੱਤ ਦੀ ਇਹ ਫਿਲਮ ਦੱਖਣੀ ਫਿਲਮ ਦਾ ਰੀਮੇਕ ਹੈ। ਉਂਝ ਵੀ ਸੰਜੇ ਦੀ ਬਾਇਓਪਿਕ ਵੀ ਇਨ੍ਹੀਂ ਦਿਨੀ ਚਰਚਾ 'ਚ ਹੈ। ਫਿਲਮ ਦਾ ਟਰੇਲਰ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕਿੰਨ੍ਹੇ ਉਤਰਾ-ਚੜਾਅ ਆਏ ਸਨ।


Tags: Sanjay DuttLucknowPrasthaanamAli FazalAjay AroraNargis Dutt

Edited By

Sunita

Sunita is News Editor at Jagbani.