FacebookTwitterg+Mail

'ਸਾਹਿਬ ਬੀਵੀ...' ਦਾ ਟਰੇਲਰ ਰਿਲੀਜ਼, ਖਲਨਾਇਕ ਦੀ ਭੂਮਿਕਾ 'ਚ ਦਿਖੇ ਸੰਜੇ ਦੱਤ (ਵੀਡੀਓ)

sanjay dutt
30 June, 2018 07:09:18 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਹਾਲ ਹੀ 'ਚ ਸੰਜੇ ਦੱਤ ਨੇ ਖੁਦ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਹ ਟਰੇਲਰ ਸ਼ੇਅਰ ਕੀਤਾ ਹੈ। ਟਰੇਲਰ 'ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਸੰਜੇ ਦੱਤ ਇਕ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਰਾਹੀਂ ਨਫੀਸਾ ਅਲੀ ਕਾਫੀ ਲੰਬੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ 'ਚ ਉਹ ਸੰਜੇ ਦੱਤ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਉੱਥੇ ਹੀ ਕਬੀਰ ਬੇਦੀ ਅਤੇ ਸੰਜੇ ਦੱਤ ਇਸ ਫਿਲਮ 'ਚ ਤਿੰਨ ਦਹਾਕਿਆਂ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ। ਪਿਛਲੀ ਵਾਰ ਦੋਵੇਂ 'ਯਲਗਾਰ' ਫਿਲਮ 'ਚ ਇਕੱਠੇ ਨਜ਼ਰ ਆਏ ਸਨ।

ਦੱਸਣਯੋਗ ਹੈ ਕਿ ਇਹ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ' ਦਾ ਤੀਜਾ ਭਾਗ ਹੈ। ਫਿਲਮ ਦਾ ਨਿਰਦੇਸ਼ਨ ਤਿਗਮਾਂਸ਼ੂ ਧੁਲੀਆ ਕਰ ਰਹੇ ਹਨ, ਜਦਕਿ ਫਿਲਮ ਦਾ ਨਿਰਮਾਣ ਰਾਹੁਲ ਮਿਤਰਾ ਕਰ ਰਹੇ ਹਨ। ਫਿਲਮ ਵੈੱਬ ਸਿਨੇਮਾ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ 'ਚ ਸੰਜੇ ਦੱਤ ਤੋਂ ਇਲਾਵਾ ਜਿਮੀ ਸ਼ੇਰਗਿੱਲ, ਮਾਹੀ ਗਿੱਲ ਅਤੇ ਚਿਤਰਾਂਗਦਾ ਸਿੰਘ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 27 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Sanjay Dutt Saheb Biwi Aur Gangster 3 Jimmy Sheirgill Mahie Gill Trailer Bollywood Actor

Edited By

Kapil Kumar

Kapil Kumar is News Editor at Jagbani.