FacebookTwitterg+Mail

Video : ਸ਼ੁਰੂਆਤੀ ਦਿਨਾਂ 'ਚ ਸ਼ਾਹਰੁਖ ਦੇ ਦਿਲ ਨੂੰ ਛੂਹ ਗਈ ਸੀ ਸੰਜੂ ਦੀ ਇਹ ਗੱਲ, ਅੱਜ ਵੀ ਮੰਨਦੇ ਹਨ ਵੱਡਾ ਭਰਾ

sanjay dutt
04 July, 2018 10:40:36 AM

ਮੁੰਬਈ(ਬਿਊਰੋ)— ਸੰਜੇ ਦੱਤ ਦੀ ਬਾਇਓਪਿਕ ਅੱਜਕਲ ਬਾਕਸ ਆਫਿਸ 'ਤੇ ਛਾਈ ਹੋਈ ਹੈ। ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੁੱਲ੍ਹ ਚੁੱਕੇ ਹਨ ਪਰ ਇਸ ਵਿਚਕਾਰ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਾਹਰੁਖ ਖਾਨ ਨੇ ਸੰਜੇ ਦੱਤ ਨੂੰ ਆਪਣਾ ਵੱਡਾ ਭਰਾ ਕਿਹਾ ਸੀ। ਇਹ ਵੀਡੀਓ 'ਕੇ. ਬੀ. ਸੀ.' (ਕੌਣ ਬਣੇਗਾ ਕਰੋੜਪਤੀ) ਸ਼ੋਅ ਦੀ ਹੈ, ਜਦੋਂ ਸ਼ਾਹਰੁਖ ਖਾਨ ਇਸ ਨੂੰ ਹੋਸਟ ਕਰਦੇ ਸਨ। ਵੀਡੀਓ 'ਚ ਹੌਟਸੀਟ 'ਤੇ ਬੈਠੇ ਸੰਜੇ ਦੱਤ ਬਾਰੇ ਸ਼ਾਹਰੁਖ ਖਾਨ ਕਹਿੰਦੇ ਹਨ, ''ਜਦੋਂ ਮੈਂ ਮੁੰਬਈ ਸ਼ਹਿਰ ਆਇਆ ਸੀ ਤਾਂ ਉਸ ਸਮੇਂ ਮੇਰਾ ਕੋਈ ਦੋਸਤ ਨਹੀਂ ਸੀ। ਮੈਂ ਇੱਥੇ ਕਿਸੇ ਨੂੰ ਜਾਣਦਾ ਨਹੀਂ ਸੀ। ਇਸ ਸ਼ਹਿਰ 'ਚ ਮੇਰੇ ਮਾਤਾ-ਪਿਤਾ ਵੀ ਨਹੀਂ ਸਨ।

ਮੈਨੂੰ ਅਕਸਰ ਦਿੱਲੀ ਸ਼ਹਿਰ ਦੀ ਯਾਦ ਆਉਂਦੀ ਰਹਿੰਦੀ ਸੀ ਪਰ ਉਸ ਸਮੇਂ ਇਕ ਵਿਅਕਤੀ ਸੀ, ਜੋ ਮੇਰੇ ਕੋਲ ਆਪਣੀ ਜੀਪ ਲੈ ਕੇ ਆਇਆ ਅਤੇ ਕਿਹਾ— ਕੋਈ ਤੁਹਾਨੂੰ ਹੱਥ ਵੀ ਲਾਵੇ ਤਾਂ ਮੈਨੂੰ ਦੱਸੀ।'' ਸ਼ਾਹਰੁਖ ਖਾਨ ਨੇ ਅੱਗੇ ਕਿਹਾ, ''ਸੰਜੂ ਦੀ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਉਹ ਮੇਰੇ ਲਈ ਵੱਡੇ ਭਰਾ ਵਰਗੇ ਹਨ।'' ਸੰਜੇ ਦੱਤ ਨਾਲ ਸ਼ਾਹਰੁਖ ਖਾਨ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨ ਪੇਜ਼ ਤੋਂ ਸ਼ੇਅਰ ਕੀਤਾ ਗਿਆ ਹੈ। ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸੰਜੂ' 29 ਜੂਨ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ 4 ਦਿਨਾਂ 'ਚ 145 ਕਰੋੜ ਦੀ ਕਮਾਈ ਦਾ ਰਿਕਾਰਡ ਬਣਾ ਦਿੱਤਾ ਹੈ। ਫਿਲਮ ਨੂੰ ਸੈਲੇਬਸ ਅਤੇ ਪ੍ਰਸ਼ੰਸਕਾਂ ਦਾ ਪਾਜ਼ੀਟਿਵ ਰਿਸਪਾਂਸ ਮਿਲ ਰਿਹਾ ਹੈ।


Tags: Sanjay DuttSanjuShah Rukh KhanKaun Banega CrorepatiOld VideoViral

Edited By

Chanda Verma

Chanda Verma is News Editor at Jagbani.