ਮੁੰਬਈ (ਬਿਊਰੋ)— ਸੰਜੈ ਦੱਤ ਦਾ ਜਨਮਦਿਨ ਇਸ ਵਾਰ ਉਨ੍ਹਾਂ ਲਈ ਬੇਹੱਦ ਖਾਸ ਹੈ। ਇਸ ਜਨਮਦਿਨ 'ਤੇ ਸੰਜੈ ਪ੍ਰਤੀ ਲੋਕਾਂ ਦਾ ਨਜ਼ਰੀਆ ਬਹੁਤ ਬਦਲਿਆ ਹੋਇਆ ਹੈ। ਵਜ੍ਹਾ ਹੈ ਉਨ੍ਹਾਂ ਦੀ ਪਿਛਲੇ ਮਹੀਨੇ ਰਿਲੀਜ਼ ਹੋਈ ਬਾਇਓਪਿਕ 'ਸੰਜੂ' 29 ਜੁਲਾਈ 1959 ਨੂੰ ਜਨਮੇ ਸੰਜੈ ਦੱਤ ਨੇ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖੇ ਹਨ। ਉਹ ਕਹਿੰਦੇ ਹਨ ਕਿ ਹੁਣ ਉਹ ਆਪਣਾ ਜਨਮਦਿਨ ਨਹੀਂ ਮਨਾਉਂਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੁਝ ਕੰਮ ਕਰਨਾ ਚਾਹੀਦਾ ਹੈ। ਨਾ ਕਿ ਇਹ ਸੈਲੀਬਰੇਸ਼ਨ। ਸੰਜੈ ਦੱਤ ਦੱਸਦੇ ਹਨ ਕਿ ਉਨ੍ਹਾਂ ਨੇ ਜੇਲ ਵਿਚ ਰਹਿਣ ਦੌਰਾਨ ਕਈ ਅਜਿਹੀਆਂ ਧਾਰਮਿਕ ਕਿਤਾਬਾਂ ਪੜੀਆਂ, ਜਿਨ੍ਹਾਂ ਨੇ ਉਨ੍ਹਾਂ ਦਾ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ। ਸੰਜੈ ਦੱਸਦੇ ਹਨ ਕਿ ਮੈਂ ਜੇਲ ਵਿਚ 'ਰਾਮਾਇਣ', 'ਭਗਵਤ ਗੀਤਾ', 'ਸ਼ਿਵਪੁਰਾਣ', 'ਬਾਈਬਲ', 'ਕੁਰਾਨ' ਅਤੇ ਗੁਰੂਗਰੰਥ ਸਾਹਿਬ ਪੜਿਆ। ਮੈਂ ਕਿਸੇ ਵੀ ਮੌਲਾਨਾ ਜਾਂ ਪੰਡਤ ਸਾਹਮਣੇ ਬੈਠ ਕੇ ਇਸ 'ਤੇ ਗੱਲ ਕਰ ਸਕਦਾ ਹਾਂ। ਜੇਲ ਵਿਚ ਮੇਰਾ ਇਕ ਆਪਣਾ ਛੋਟਾ ਮੰਦਰ ਸੀ ਜਦੋਂ ਕਿ ਸਾਹਮਣੇ ਬਾਥਰੂਮ ਸੀ ਦਰਅਸਲ ਉੱਤੇ ਵਾਲਾ ਤੁਹਾਡੇ ਦਿਲ ਵਿਚ ਹੁੰਦਾ ਹੈ।'' ਸੰਜੈ ਕਹਿੰਦੇ ਹਨ,'' ਮੇਰੇ ਬੱਚੇ ਅੱਜ ਵੀ ਨਹੀਂ ਜਾਣਦੇ ਕਿ ਜੇਲ ਵਿਚ ਕੀ ਹੁੰਦਾ ਹੈ। ਮੈਂ ਤਿੰਨ ਸਾਲਾਂ ਤੱਕ ਆਪਣੇ ਬੱਚਿਆਂ ਨੂੰ ਨਹੀਂ ਦੇਖਿਆ। ਮੇਰੀ ਪਤਨੀ ਕਹਿੰਦੀ ਸੀ ਮੈਂ ਉਨ੍ਹਾਂ ਨੂੰ ਲੈ ਕੇ ਜੇਲ ਤੁਹਾਨੂੰ ਮਿਲਣ ਆਉਂਦੀ ਹਾਂ ਪਰ ਮੈਂ ਕਿਹਾ ਨਹੀਂ, ਕਦੇ ਉਨ੍ਹਾਂ ਨੂੰ ਇੱਥੇ ਲੈ ਕੇ ਨਾ ਆਓ। ਮੈਂ ਨਹੀਂ ਚਾਹੁੰਦਾ ਕਿ ਉਹ ਜੇਲ ਦੀ ਦੇਹਰੀ ਵੀ ਚੜ੍ਹਣ। ਮੈਂ ਨਹੀਂ ਚਾਹੁੰਦਾ ਉਹ ਮੈਨੂੰ ਕੈਦੀ ਦੇ ਪਹਿਰਾਵੇ ਅਤੇ ਟੋਪੀ 'ਚ ਦੇਖਣ।'' ਸੰਜੈ ਦੱਤ ਨੇ ਯਰਵਦਾ ਸੈਂਟਰਲ ਜੇਲ ਵਿਚ ਅਰਧ ਹੁਨਰਮੰਦ ਵਰਕਰ ਦੇ ਰੂਪ 'ਚ ਕੰਮ ਕੀਤਾ ਸੀ ਅਤੇ ਪੇਪਰ ਬੈਗਸ ਬਣਾ ਕੇ ਕਰੀਬ 38 ਹਜ਼ਾਰ ਰੁਪਏ ਕਮਾਏ ਪਰ ਘਰ ਲੈ ਜਾਣ ਨੂੰ ਉਨ੍ਹਾਂ ਨੂੰ ਸਿਰਫ 440 ਰੁਪਏ ਮਿਲੇ ਦਰਅਸਲ ਬਾਕੀ ਬਚੇ ਪੈਸਿਆਂ ਨੂੰ ਜੇਲ ਦੇ ਅੰਦਰ ਉਨ੍ਹਾਂ ਨੇ ਰੋਜ ਦੇ ਕੰਮਾਂ 'ਤੇ ਖਰਚ ਕੀਤਾ। ਸੰਜੈ ਨੂੰ ਰੋਜ਼ 50 ਰੁਪਏ ਮਿਲਦੇ ਸਨ। 17 ਅਪ੍ਰੈਲ 1993 ਵਿਚ ਸੰਜੈ ਦੱਤ ਨੂੰ ਪਹਿਲੀ ਵਾਰ ਟਾਡਾ ਐਕਟ ਤਹਿਤ ਗਿਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਅਕਤੂਬਰ 1995 'ਚ ਬੇਲ ਮਿਲ ਗਈ ਪਰ ਦੋ ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਫਿਰ ਗਿਰਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਹ ਅਪ੍ਰੈਲ 1997 ਵਿਚ ਫਿਰ ਬੇਲ 'ਤੇ ਰਿਹਾ ਹੋਏ। ਇਹ ਕੇਸ 2006 ਤੋਂ 2007 ਤੱਕ ਫਿਰ ਚਲਿਆ ਅਤੇ ਸੰਜੈ ਨੂੰ ਸੱਤ ਮਹੀਨੇ ਤੱਕ ਜੇਲ ਵਿਚ ਗੁਜ਼ਾਰਨੇ ਪਏ। ਮਾਰਚ 2003 ਵਿਚ ਸੁਪਰੀਮ ਕੋਰਟ ਨੇ ਸੰਜੈ ਨੂੰ ਪੰਜ ਸਾਲ ਦੀ ਸਜਾ ਸੁਣਾਈ ਹਾਲਾਂਕਿ ਉਹ ਦੋ ਵਾਰ 'ਚ 18 ਮਹੀਨੇ ਪਹਿਲਾਂ ਹੀ ਜੇਲ ਵਿਚ ਬਿਤਾ ਚੁੱਕੇ ਸਨ। ਇਸ ਲਈ ਉਨ੍ਹਾਂ ਨੂੰ ਬਾਕੀ ਸਮਾਂ ਹੀ ਜੇਲ ਵਿਚ ਰਹਿਣਾ ਪਿਆ। ਸੰਜੈ ਕੁੱਲ ਚਾਰ ਸਾਲ, ਤਿੰਨ ਮਹੀਨੇ ਅਤੇ 14 ਦਿਨ ਜੇਲ ਵਿਚ ਰਹੇ। ਉਨ੍ਹਾਂ ਦੇ ਚੰਗੇ ਸੁਭਾਅ ਨੂੰ ਦੇਖਦੇ ਹੋਏ ਉਨ੍ਹਾਂ ਦੀ ਸਜਾ ਕੁਝ ਘੱਟ ਕੀਤੀ ਗਈ ਸੀ। 25 ਫਰਵਰੀ 2016 ਨੂੰ ਸੰਜੈ ਜੇਲ ਤੋਂ ਰਿਹਾ ਹੋ ਗਏ।