FacebookTwitterg+Mail

ਜਲਦ ਹੀ ਮਰਾਠੀ ਸਿਨੇਮਾ 'ਚ ਬਤੌਰ ਨਿਰਮਾਤਾ ਡੈਬਿਊ ਕਰਨਗੇ ਸੰਜੇ ਦੱਤ

sanjay dutt
30 October, 2018 06:57:11 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਤੇਲਗੂ ਫਿਲਮ 'ਪ੍ਰਸਥਾਨਮ' ਦੇ ਹਿੰਦੀ ਰੀਮੇਕ 'ਚ ਕੰਮ ਕਰਨ ਤੋਂ ਬਾਅਦ ਹੁਣ ਨਿਰਮਾਤਾ ਦੇ ਰੂਪ 'ਚ ਮਰਾਠੀ ਸਿਨੇਮਾ 'ਚ ਡੈਬਿਊ ਕਰਨ ਜਾ ਰਹੇ ਹਨ। ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਰਜਤ ਗੁਪਤਾ ਵਲੋਂ ਨਿਰਦੇਸ਼ਤ ਫਿਲਮ 'ਚ ਦੀਪਕ ਡੋਬਰਿਆਲ, ਨੰਦਿਤਾ ਧੂਰੀ ਅਤੇ ਅਭਿਜੀਤ ਖਾਂਡਕੇਕਰ ਹਨ। ਉਨ੍ਹਾਂ ਦਾ ਪ੍ਰੋਡਕਸ਼ਨ ਬੈਨਰ 'ਸੰਜੇ ਦੱਤ ਪ੍ਰੋਡਕਸ਼ਨ' ਇਸ ਮਰਾਠੀ ਫਿਲਮ ਦਾ ਨਿਰਮਾਣ ਕਰੇਗਾ। ਫਿਲਮ ਦਾ ਟਾਈਟਲ ਅਜੇ ਤੱਕ ਤੈਅ ਨਹੀਂ ਕੀਤਾ ਗਿਆ।

Punjabi Bollywood Tadka
ਸੰਜੇ ਦੱਤ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ, ''ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬਲੂ ਮਸਟੰਗ ਨਾਲ ਸੰਜੇ ਦੱਤ ਪ੍ਰੋਡਕਸ਼ਨ ਦੀ ਪਹਿਲੀ ਮਰਾਠੀ ਫਿਲਮ, ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ''। ਸੰਜੇ ਦੱਤ ਦੀਆਂ ਆਗਾਮੀ ਫਿਲਮਾਂ ਬਾਰੇ ਗੱਲ ਕਰੀਏ ਤਾਂ ਉਹ ਜਲਦ ਹੀ 'ਸੜਕ 2' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਮਾਣ ਮਹੇਸ਼ ਭੱਟ ਕਰਨਗੇ। ਫਿਲਮ 'ਚ ਪੂਜਾ ਭੱਟ ਅਤੇ ਆਲੀਆ ਭੱਟ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸੰਜੇ ਦੱਤ ਫਿਲਮ 'ਕਲੰਕ' 'ਚ ਦਿਖਾਈ ਦੇਣਗੇ।


Tags: Sanjay Dutt Marathi Cinema Prasthanam Sadak 2 Kalank Bollywood Actor

Edited By

Kapil Kumar

Kapil Kumar is News Editor at Jagbani.