FacebookTwitterg+Mail

ਪਤਨੀ ਨਾਲ ਇੰਜੁਆਏ ਕਰ ਰਹੇ ਸੰਜੇ ਦੱਤ, ਸਾਹਮਣੇ ਆਈਆਂ ਤਸਵੀਰਾਂ

sanjay dutt and maanyata dutt
15 November, 2018 02:19:05 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਪਤਨੀ ਮਾਨਿਅਤਾ ਨਾਲ ਸ਼ੂਟਿੰਗ ਤੋਂ ਸਮਾ ਕੱਢ ਕੇ ਛੁੱਟੀਆਂ ਇੰਜੁਆਏ ਕਰ ਰਹੇ ਹਨ। ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਮਲਟੀਸਟਾਰਰ ਫਿਲਮ 'ਕਲੰਕ' 'ਚ ਨਜ਼ਰ ਆਉਣਗੇ।

Punjabi Bollywood Tadka

ਫਿਲਮ 'ਚ ਵਰੁਣ ਧਵਨ, ਆਲੀਆ ਭੱਟ ਅਤੇ ਮਾਧੁਰੀ ਦੀਕਸ਼ਿਤ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਹੋਰ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੇ ਹਨ, ਜਿਸ 'ਚ ਮੁੱਖ ਤੌਰ 'ਤੇ 'ਤੋਰਬਾਜ਼', 'ਪ੍ਰਸਥਾਨਮ' ਅਤੇ 'ਪਾਨੀਪਤ' ਹੈ।

Punjabi Bollywood Tadka

ਇਨ੍ਹਾਂ ਫਿਲਮਾਂ 'ਚ ਉਹ ਅਹਿਮ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਉਹ ਆਪਣੀ ਪਤਨੀ ਨਾਲ ਇਸ ਰੁੱਝੇ ਹੋਏ ਸਮੇਂ ਚੋਂ ਸਮਾ ਕੱਢ ਕੇ ਕਵਾਲਿਟੀ ਸਮਾਂ ਬਿਤਾ ਰਹੇ ਹਨ। 

Punjabi Bollywood Tadka
ਦੱਸਣਯੋਗ ਹੈ ਕਿ ਦੀਵਾਲੀ ਦੇ ਖਾਸ ਤਿਉਹਾਰ 'ਤੇ ਮੀਡੀਆ ਦੇ ਕੈਮਰਿਆਂ ਨੂੰ ਪੋਜ਼ ਦਿੰਦੇ ਹੋਏ ਸੰਜੇ ਦੱਤ ਤੈਸ਼ 'ਚ ਆ ਗਏ ਸਨ। ਫੋਟੋਗ੍ਰਾਫਰਾਂ ਦੇ ਵਾਰ-ਵਾਰ ਪੋਜ਼ ਦੇਣ ਦੀ ਬੇਨਤੀ ਨੂੰ ਸੰਜੇ ਦੱਤ ਨੇ ਖਾਸ ਤਵੱਜੋ ਨਹੀਂ ਸੀ ਦਿੱਤੀ।

Punjabi Bollywood Tadka

ਤਸਵੀਰਾਂ ਕਲਿੱਕ ਕਰਵਾਉਣ ਦੌਰਾਨ ਸੰਜੇ ਦੱਤ ਖਿੱਝ ਗਏ ਸਨ ਅਤੇ ਉਨ੍ਹਾਂ ਨੇ ਫੋਟੋਗ੍ਰਾਫਰਸ ਨਾਲ ਗਾਲੀ ਗਲੌਚ ਵੀ ਕੀਤਾ ਪਰ ਹੁਣ ਉਹ ਆਪਣੇ ਸਮੇਂ ਚੋਂ ਕੁਝ ਸਮਾ ਕੱਢ ਕੇ ਆਪਣੀ ਪਤਨੀ ਨਾਲ ਛੁੱਟੀਆਂ ਮਨਾ ਰਹੇ ਹਨ। ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।  

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sanjay Dutt Maanyata Dutt Instagram Trishala Dutt Holiday Pictures

About The Author

sunita

sunita is content editor at Punjab Kesari