ਮੁੰਬਈ(ਬਿਊਰੋ)— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਮਾਨ ਖਾਨ ਦੇ ਘਰ ਗਣਪਤੀ ਦਰਸ਼ਨ ਕਰਨ ਲਈ ਪਰਿਵਾਰ ਨਾਲ ਸੰਜੇ ਦੱਤ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪਤਨੀ ਮਨਿਯਤਾ ਦੱਤ ਵੀ ਪਹੁੰਚੀ। ਦੋਵਾਂ ਨੇ ਆਪਣੀ ਆਲੀਸ਼ਾਨ ਕਾਰ ਨਾਲ ਸਲਮਾਨ ਦੇ ਘਰ ਐਂਟਰੀ ਕੀਤੀ, ਜਿਸ ਨੂੰ ਮੌਜੂਦਾ ਲੋਕ ਦੇਖਦੇ ਹੀ ਰਹਿ ਗਏ।
ਸੰਜੇ ਦੱਤ ਤੇ ਮਨਿਯਤਾ ਦੱਤ ਕਾਫੀ ਖੂਬਸੂਰਤ ਲੱਗ ਰਹੇ ਸਨ। ਇਸ ਦੌਰਾਨ ਮਨਿਯਤਾ ਨੇ ਗ੍ਰੀਨ ਤੇ ਬ੍ਰਾਊਨ ਰੰਗ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਸੀ।
ਸੰਜੇ ਦੱਤ ਨੇ ਬਲੈਕ ਰੰਗ ਪਠਾਨੀ ਸੂਟ ਪਾਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਲੁੱਕ 'ਚ ਪੋਜ਼ ਦੇ ਰਹੇ ਸਨ।
ਦੱਸਣਯੋਗ ਹੈ ਕਿ ਸੰਜੇ ਦੱਤ ਦੀ ਹਾਲ ਹੀ 'ਚ ਬਾਇਓਪਿਕ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ।
ਇਸ ਫਿਲਮ ਨੇ ਬਾਕਸ ਆਫਿਸ 'ਤੇ ਧਮਾਕੇਦਾਰ ਕਾਰੋਬਾਰ ਕੀਤਾ ਸੀ ਤੇ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ।