ਮੁੰਬਈ(ਬਿਊਰੋ)— 'ਸੰਜੂ' ਦੀ ਰਿਲੀਜ਼ਿੰਗ ਤੋਂ ਬਾਅਦ ਇਸ ਫਿਲਮ ਦੀ ਚਾਰੇ ਪਾਸੇ ਕਾਫੀ ਪ੍ਰਸ਼ੰਸਾਂ ਹੋ ਰਹੀ ਹੈ। ਇਕ ਪਾਸੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਹ ਫਿਲਮ ਪਸੰਦ ਨਹੀਂ ਆਈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਜਕੁਮਾਰ ਹਿਰਾਨੀ ਨੇ ਸੰਜੇ ਦੱਤ ਦਾ ਪ੍ਰਚਾਰ ਕਰਨ ਲਈ ਇਹ ਫਿਲਮ ਬਣਾਈ ਹੈ, ਜਿਸ 'ਚ ਜਾਨ-ਬੁੱਝ ਕੇ ਸੰਜੇ ਨੂੰ ਮਾਸੂਮ ਤੇ ਬੇਕਸੂਰ ਦਿਖਾਇਆ ਗਿਆ ਹੈ। ਇਹ ਫਿਲਮ ਸਿਰਫ ਸੰਜੇ ਦੀ ਇੱਜ਼ਤ ਬਣਾਉਣ ਲਈ ਬਨਾਈ ਗਈ ਹੈ ਤੇ ਇਹ ਗੱਲ ਜ਼ਿਆਦਾਤਰ ਲੋਕ ਸਮਝ ਨਹੀਂ ਪਾ ਰਹੇ। ਲੋਕ ਫਿਲਮ ਨੂੰ ਮਨੋਰੰਜਨ ਦੇ ਪੱਖ ਤੋਂ ਦੇਖ ਰਹੇ ਹਨ। ਫਿਲਮ ਦੇਖਣ ਤੋਂ ਬਾਅਦ ਲੋਕ ਇਹ ਭੁੱਲ ਜਾਂਦੇ ਹਨ ਕਿ ਸੰਜੇ ਨੇ ਕੀ ਕੀਤਾ ਹੈ ਤੇ ਕੀ ਨਹੀਂ। ਬਾਲੀਵੁੱਡ ਇੰਡਸਟਰੀ 'ਚ ਵੀ ਇਕ ਅਜਿਹਾ ਅਦਾਕਾਰ ਹੈ, ਜੋ ਸੰਜੇ ਦੱਤ ਦੇ ਸਖਤ ਖਿਲਾਫ ਹੈ। ਕਈ ਵਾਰ ਉਨ੍ਹਾਂ ਨੇ ਖੁੱਲ੍ਹ ਕੇ ਇਸ ਦਾ ਵਿਰੋਧ ਵੀ ਕੀਤਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਐਕਟਰ ਨਾਨਾ ਪਾਟੇਕਰ ਦੀ। ਸਾਲ 1993 'ਚ ਮੁੰਬਈ ਬੰਬ ਬਲਾਸਟ 'ਚ ਨਾਨਾ ਪਾਟੇਕਰ ਨੇ ਆਪਣੇ ਭਰਾ ਨੂੰ ਹਮੇਸ਼ਾ ਗਵਾਹ (ਖੋਹ) ਦਿੱਤਾ ਸੀ। ਉਨ੍ਹਾਂ ਦੀ ਪਤਨੀ ਵੀ ਬਹੁਤ ਮੁਸ਼ਕਿਲ ਨਾਲ ਬਚੀ ਸੀ, ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਦੂਜੀ ਬੱਸ ਫੜ੍ਹ ਲਈ ਸੀ, ਜਿਸ ਕਾਰਨ ਨਾਨਾ ਪਾਟੇਕਰ ਸੰਜੇ ਖਿਲਾਫ ਹਨ। ਕਈ ਵਾਰ ਇੰਟਰਵਿਊ ਦੌਰਾਨ ਵੀ ਨਾਨਾ ਪਾਟੇਕਰ ਆਪਣਾ ਗੁੱਸਾ ਕੱਢ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਮੁੰਬਈ ਬੰਬ ਬਲਾਸਟ 'ਚ ਸੰਜੇ ਦੱਤ ਦਾ ਨਾਂ ਵੀ ਜੋੜਿਆ ਗਿਆ ਸੀ, ਜਿਸ ਕਾਰਨ ਨਾਨਾ ਪਾਟੇਕਰ ਸੰਜੇ ਖਿਲਾਫ ਹਮੇਸ਼ਾ ਰਹੇ ਹਨ। ਨਾਨਾ ਪਾਟੇਕਰ ਤਾਂ ਇਹ ਵੀ ਕਹਿੰਦੇ ਹਨ ਕਿ, ''ਮੈਂ ਇਹ ਨਹੀਂ ਕਹਿੰਦਾ ਕਿ ਸੰਜੇ ਦਾ ਇਸ ਮਾਮਲੇ 'ਚ ਹੱਥ ਸੀ ਪਰ ਇਸ ਘਟਨਾ ਨਾਲ ਬਹੁਤ ਲੋਕਾਂ 'ਤੇ ਅਸਰ ਹੋਇਆ ਹੈ।'' ਜਾਣਕਾਰੀ ਮੁਤਾਬਕ ਨਾਨਾ ਪਾਟੇਕਰ ਨੇ ਕਦੇ ਸੰਜੇ ਦੱਤ ਨਾਲ ਕੰਮ ਤੱਕ ਨਹੀਂ ਕੀਤਾ ਤੇ ਨਾ ਹੀ ਕਦੇ ਉਨ੍ਹਾਂ ਦੀ ਕੋਈ ਫਿਲਮ ਦੇਖੀ ਹੈ। ਨਾਨਾ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਵਿਰੋਧ ਕਰਨ ਦਾ ਤਰੀਕਾ ਹੈ ਤੇ ਉਸ ਹਾਦਸੇ 'ਚ ਮਾਰੇ ਗਏ ਲੋਕਾਂ ਲਈ ਅਜਿਹਾ ਕਰ ਰਹੇ ਹਨ। ਦੱਸ ਦੇਈਏ ਕਿ ਸੱਜੇ ਦੱਤ ਦੀ ਬਾਇਓਪਿਕ 'ਸੰਜੂ' ਬਾਕਸ ਆਫਿਸ 'ਤੇ ਲਗਾਤਾਰ ਜ਼ਬਰਦਸਤ ਕਮਾਈ ਕਰ ਰਹੀ ਹੈ।