FacebookTwitterg+Mail

ਅੰਡਰਵਰਲਡ ਦੇ ਇਸ ਡਾਨ ਨੇ ਸੰਜੇ ਦੱਤ ਲਈ ਵੈਸ਼ਣੋ ਦੇਵੀ ਜਾ ਕੇ ਮੰਗੀ ਸੀ ਸਲਾਮਤੀ ਦੀ ਦੁਆ

sanjay dutt and pandya mama
24 June, 2018 06:30:02 PM

ਨਵੀਂ ਦਿੱਲੀ(ਬਿਊਰੋ)— ਸੁਪਰਸਟਾਰ ਸੰਜੇ ਦੱਤ ਦੀ ਬਾਇਓਪਿਕ ਫਿਲਮ 'ਸੰਜੂ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਸੰਜੇ ਦੱਤ ਦੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚੋਂ ਕੁਝ ਕਿੱਸਿਆਂ ਨੂੰ ਫਿਲਮ 'ਚ ਸ਼ਾਮਲ ਕੀਤਾ ਗਿਆ ਹੈ ਤੇ ਕੁਝ ਨੂੰ ਨਹੀਂ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਰਣਬੀਰ ਕਪੂਰ ਸੰਜੇ ਦੀ ਭੂਮਿਕਾ ਨਿਭਾ ਰਹੇ ਹਨ। 
Punjabi Bollywood Tadka
ਫਿਲਮ 'ਚ ਸੰਜੇ ਦੱਤ ਦਾ ਅੰਡਰਵਰਲਡ ਨਾਲ ਕਨੈਕਸ਼ਨ ਤੇ ਉਨ੍ਹਾਂ ਦੀਆਂ ਡਰੱਗਜ਼ ਦੀਆਂ ਆਦਤਾਂ ਵਰਗੇ ਮੁੱਦਿਆਂ ਨੂੰ ਦੱਸਿਆ ਗਿਆ ਹੈ। ਸੰਜੇ ਦੱਤ ਨੇ ਸਾਲ 2016 'ਚ ਅਲਜੇਬਰਾ ਸਮਿਟ 'ਚ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਮੇਰੇ ਘਰ 'ਚ ਕਾਫੀ ਫੋਨ ਆਇਆ ਕਰਦੇ ਸਨ। ਇਕ ਦਿਨ ਮੇਰਾ ਨੌਕਰ ਮੇਰੇ ਕੋਲ ਆਇਆ ਤੇ ਬੋਲਿਆ ਕਿ ਕਿਸੇ ਪੰਡਿਆ ਮਾਮਾ ਦਾ ਪੋਨ ਆਇਆ ਹੈ। ਮੈਂ ਆਪਣੇ ਨੌਕਰ ਨੂੰ ਕਿਹਾ ਕਿ ਉਹ ਆਖ ਦੇਵੇ ਕਿ ਮੈਂ ਘਰ ਨਹੀਂ ਹਾਂ।''
Punjabi Bollywood Tadka
ਸੰਜੇ ਦੱਤ ਨੇ ਦੱਸਿਆ ਕੁਝ ਦਿਨ ਬਾਅਦ ਫਿਰ ਤੋਂ ਮੇਰਾ ਨੌਕਰ ਰੋਣ ਵਾਲਾ ਮੂੰਹ ਲੈ ਕੇ ਮੇਰੇ ਕੋਲ ਆਇਆ ਤੇ ਕਿਹਾ ਕੋਈ ਆਦਮੀ ਮੈਨੂੰ ਫੋਨ 'ਤੇ ਗਾਲਾਂ ਕੱਢ ਰਿਹਾ ਹੈ। ਮੈਂ ਉਸ ਤੋਂ ਫੋਨ ਫੜ੍ਹ ਲਿਆ ਤੇ ਪੁੱਛਿਆ ਕੌਣ ਬੋਲ ਰਿਹਾ ਹੈ? ਇਸ 'ਤੇ ਦੂਜੇ ਪਾਸੋਂ ਗੱਲ ਕਰਨ ਵਾਲੇ ਸ਼ਖਸ ਨੇ ਜਵਾਬ ਦਿੱਤਾ ਕਿ ਉਹ ਪੰਡਿਆ ਮਾਮਾ ਬੋਲ ਰਿਹਾ ਹੈ। ਉਹ ਸ਼ਖਸ ਮੇਰੇ ਤੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਤੇ ਜਦੋਂ ਮੈਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਆਦਮੀ ਮੈਨੂੰ ਵੀ ਗਾਲਾਂ ਕੱਢਣ ਲੱਗਾ ਤੇ ਉਸ ਨੇ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ 'ਤੇ ਮੈਂ ਕਿਹਾ ਕਿ ਮੇਰੇ ਕੋਲ ਕੋਈ ਪੈਸੇ ਨਹੀਂ ਹੈ ਜੇਕਰ ਤੂੰ ਮੈਨੂੰ ਮਾਰਨਾ ਚਾਹੁੰਦਾ ਹੈ ਤਾਂ ਮਾਰ ਦੇ।''
Punjabi Bollywood Tadka
ਅੱਗੇ ਸੰਜੇ ਦੱਤ ਨੇ ਡਾਨ ਨੂੰ ਕਿਹਾ ਕਿ ਮੇਰਾ ਕੇਸ ਚੱਲ ਰਿਹਾ ਹੈ ਜੇਕਰ ਉਹ ਮੇਰੇ ਲਈ ਪ੍ਰਾਥਨਾ ਕਰ ਸਕਦਾ ਹੈ ਤਾਂ ਕਰੇ। ਡਾਨ ਨੇ ਸੰਜੂ ਨੂੰ 10 ਦਿਨਾਂ ਅੰਦਰ ਦੇਖ ਲੈਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਮੈਂ ਕਾਫੀ ਡਰ ਗਿਆ ਸੀ ਤੇ ਮੈਂ ਪੁਲਸ 'ਚ ਇਸ ਵਿਅਕਤੀ ਖਿਲਾਫ ਸ਼ਿਕਾਇਤ ਕੀਤੀ। ਹਾਲਾਂਕਿ ਪੁਲਸ ਨੇ ਕੋਈ ਵੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 10 ਦਿਨਾਂ ਬਾਅਦ ਸੰਜੇ ਨੂੰ ਪੰਡਿਆ ਮਾਮਾ ਨੇ ਦੋਬਾਰਾ ਫੋਨ ਆਇਆ ਤਾਂ ਉਸ ਨੇ ਗਾਲਾਂ ਨਾ ਕੱਢੀਆਂ ਤੇ ਬਹੁਤ ਪਿਆਰ ਨਾਲ ਗੱਲ ਕੀਤੀ।
Punjabi Bollywood Tadka
ਉਸ ਨੇ ਕਿਹਾ, ਮੈਂ ਤੁਹਾਡੇ ਲਈ ਦੁਆ/ਪ੍ਰਾਥਨਾ ਕਰਨ ਲਈ ਵੈਸ਼ਣੋ ਦੇਵੀ ਗਿਆ ਸੀ। ਇਹ ਸੁਣ ਕੇ ਮੈਂ ਸ਼ਾਂਤ ਹੋ ਗਿਆ। ਇੰਨਾ ਹੀ ਨਹੀਂ ਪੰਡਿਆ ਮਾਮਾ ਨੇ ਕਿਹਾ ਕਿ ਮੇਰੇ ਤੇਰੇ ਲਈ ਪ੍ਰਸ਼ਾਦ ਭੇਜ ਰਿਹਾ ਹਾਂ। ਇਸ ਤੋਂ ਬਾਅਦ ਸੰਜੇ ਦੱਤ ਨੇ ਪੰਡਿਆ ਨੂੰ ਕਿਹਾ ਕਿ ਮੈਂ ਵੀ ਤੇਰੇ ਲਈ ਗਣਪਤੀ ਤੋਂ ਦੁਆਵਾਂ ਮੰਗੀਆਂ ਹਨ।'' ਦੱਸ ਦੇਈਏ ਕਿ ਪੰਡਿਆ ਮਾਮਾ ਅੰਡਰਵਰਲਡ ਡਾਨ ਛੋਟਾ ਰਾਜਨ ਦਾ ਫਾਈਨੈਸ਼ੀਅਲ ਮੈਨੇਜਰ ਰਹਿ ਚੁੱਕਾ ਹੈ।
Punjabi Bollywood Tadka


Tags: Sanjay DuttVaishno DeviPandya MamaSanjuRanbir KapoorRajkumar HiraniBollywood Celebrity

Edited By

Sunita

Sunita is News Editor at Jagbani.