FacebookTwitterg+Mail

ਅਜਿਹੀ ਵਜ੍ਹਾ ਕਰਕੇ ਕਦੇ ਸੰਜੇ ਦੱਤ ਦੋਸਤ ਨਾਲ ਮਿਲ ਕੇ ਕੁੱਟਣ ਗਏ ਸੀ ਰਿਸ਼ੀ ਕਪੂਰ ਨੂੰ

sanjay dutt and rishi kapoor
22 June, 2018 02:33:21 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ 'ਸੰਜੂ' ਦੀ ਪ੍ਰੋਮੋਸ਼ਨ 'ਚ ਅੱਜਕਲ ਕਾਫੀ ਰੁੱਝੇ ਹੋਏ ਹਨ। 'ਸੰਜੂ' ਦੀ ਟੀਮ ਨੇ ਆਪਣੀ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਕਮਰ ਕੱਸ ਲਈ ਹੈ, ਜਿਸ ਕਰਕੇ ਪ੍ਰੋਮੋਸ਼ਨ ਦੀ ਪ੍ਰਕ੍ਰਿਆ ਜ਼ੋਰਾ-ਸ਼ੋਰਾਂ 'ਤੇ ਹੈ। 'ਸੰਜੂ' 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ, ਜਿਹੜੀ ਰਾਜਕੁਮਾਰ ਹਿਰਾਨੀ ਦੁਆਰਾ ਬਣਾਈ ਗਈ 5ਵੀਂ ਫਿਲਮ ਹੋਵੇਗੀ। ਇਸ ਪ੍ਰੋਮੋਸ਼ਨ ਦੇ ਟਾਈਟ ਸ਼ੈਡਿਊਲ 'ਚੋ ਰਣਬੀਰ ਕਪੂਰ ਨੇ ਸੰਜੇ ਦੱਤ ਨੂੰ ਜਾ ਕੇ ਮਿਲਣ ਦਾ ਫੈਸਲਾ ਕੀਤਾ।
Punjabi Bollywood Tadka
ਰਣਬੀਰ ਸੰਜੇ ਦੱਤ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਅਤੇ ਓਥੋਂ ਹੀ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਨੂੰ ਇਕੱਠੇ ਸਰਪ੍ਰਾਈਜ਼ ਦੇਣ ਜਾਣਗੇ।
ਦੱਸ ਦਈਏ ਕਿ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਰਣਬੀਰ ਕਪੂਰ ਦੇ ਮਾਤਾ ਪਿਤਾ ਹੋਣ ਦੇ ਨਾਲ-ਨਾਲ ਸੰਜੇ ਦੱਤ ਦੇ ਪੁਰਾਣੇ ਦੋਸਤ ਵੀ ਹਨ। ਰਣਬੀਰ ਕਪੂਰ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲ 'ਚ ਹੀ ਰਿਸ਼ੀ ਅਤੇ ਨੀਤੂ ਤੋਂ ਵੱਖ ਹੋ ਕੇ ਆਪਣੇ ਖੁਦ ਦੇ ਘਰ 'ਚ ਰਹਿਣ ਲੱਗ ਪਿਆ ਅਤੇ ਤਿਓਹਾਰ-ਵੀਕੈਂਡਸ 'ਚ ਹੀ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾਂਦੇ ਹਨ। ਰਿਸ਼ੀ ਤੇ ਨੀਤੂ ਨੇ ਦੋਨੋਂ ਰਣਬੀਰ ਅਤੇ ਸੰਜੇ ਦਾ ਪਿਆਰ ਨਾਲ ਸਵਾਗਤ ਕੀਤਾ, ਜਿਸ ਤੋਂ ਬਾਅਦ ਨੀਤੂ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਤਿੰਨਾਂ ਪੁਰਸ਼ਾਂ ਦੀ ਤਸਵੀਰ ਅਪਲੋਡ ਕੀਤੀ ਅਤੇ ਨਾਲ ਹੀ ਕੈਪਸ਼ਨ ਵੀ ਪਾਇਆ 'ਰੀਅਲ ਲਾਈਫ ਸੰਜੂ ਵਿਦ ਰੀਲ ਲਾਈਫ ਸੰਜੂ'।
Punjabi Bollywood Tadka
ਦੱਸਣਯੋਗ ਹੈ ਕਿ ਸਾਲ 1979 ਦੀ ਹੈ, ਜਦੋਂ ਰਿਸ਼ੀ ਕਪੂਰ ਅਤੇ ਟੀਨਾ ਮੁਨੀਮ ਫਿਲਮਾਂ 'ਚ ਆ ਚੁੱਕੇ ਸਨ। ਉਸ ਸਮੇਂ ਸੰਜੇ ਦੱਤ ਫਿਲਮਾਂ 'ਚ ਆਉਣ ਦੀ ਤਿਆਰੀ ਕਰ ਰਹੇ ਸਨ ਤੇ ਇਹ ਤੈਅ ਹੋ ਚੁੱਕਾ ਸੀ ਕਿ ਸੰਜੇ ਨਾਲ ਹੈਰੋਇਨ ਟੀਨਾ ਹੀ ਹੋਵੇਗੀ ਕਿਉਂਕਿ ਉਹ ਸੰਜੇ ਦੇ ਬਚਪਨ ਦੀ ਦੋਸਤ ਹੋਣ ਦੇ ਨਾਲ-ਨਾਲ ਗਰਲਫ੍ਰੈਂਡ ਵੀ ਹੁੰਦੀ ਸੀ। ਉਸ ਜ਼ਮਾਨੇ 'ਚ ਰਿਸ਼ੀ ਕਪੂਰ ਵੀ ਕੁਆਰੇ ਹੁੰਦੇ ਸਨ। ਜਦੋਂ ਸੰਜੇ ਨੂੰ ਸ਼ੱਕ਼ ਪਿਆ ਕਿ ਰਿਸ਼ੀ ਕਪੂਰ ਦਾ ਓਹਨਾ ਦੀ ਪ੍ਰੇਮਿਕਾ ਟੀਨਾ ਮੁਨੀਮ ਨਾਲ ਅਫੇਅਰ ਹੈ ਤਾਂ ਉਹ ਗੁੱਸੇ ਨਾਲ ਭਰ ਗਏ ਅਤੇ ਉਨ੍ਹਾਂ ਨੇ ਆਪਣੇ ਜਿਗਰੀ ਦੋਸਤ ਗੁਲਸ਼ਨ ਗਰੋਵਰ ਨਾਲ ਮਿਲ ਕੇ ਰਿਸ਼ੀ ਕਪੂਰ ਨੂੰ ਕੁੱਟਣ ਦੀ ਯੋਜਨਾ ਬਣਾਈ। ਜਦੋਂ ਦੋਵੇਂ ਸੰਜੇ ਤੇ ਗੁਲਸ਼ਨ ਰਿਸ਼ੀ ਕਪੂਰ ਨੂੰ ਕੁੱਟਣ ਲਈ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਥੇ ਉਨ੍ਹਾਂ ਨੂੰ ਰਿਸ਼ੀ ਦੀ ਮੰਗੇਤਰ ਨੀਤੂ ਸਿੰਘ ਮਿਲ ਗਈ, ਜੋ ਅੱਜ ਓਹਨਾ ਦੀ ਪਤਨੀ ਹੈ। ਨੀਤੂ ਨੇ ਸੰਜੇ ਨੂੰ ਸਮਝਾਇਆ ਕਿ ਰਿਸ਼ੀ ਤੇ ਟੀਨਾ ਸਿਰਫ ਦੋਸਤ ਨੇ ਤੇ ਉਨ੍ਹਾਂ 'ਚ ਇਹੋ ਜਿਹਾ ਕੁਝ ਨਹੀਂ ਹੈ। ਫਿਰ ਜਾ ਕੇ ਸੰਜੇ ਦਾ ਗੁੱਸਾ ਠੰਡਾ ਹੋਇਆ ਅਤੇ ਉਹ ਆਪਣੇ ਘਰ ਵਾਪਸ ਚਲੇ ਗਏ।
Punjabi Bollywood Tadka
ਅਸਲ 'ਚ ਕਪੂਰ ਤੇ ਦੱਤ ਪਰਿਵਾਰ 70 ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਰਿਸ਼ੀ ਦੇ ਪਿਤਾ ਰਾਜ ਕਪੂਰ ਅਤੇ ਸੰਜੇ ਦੀ ਮਾਂ ਨਰਗਿਸ ਇਕ-ਦੂਜੇ ਨਾਲ ਬਤੌਰ ਕਲਾਕਾਰ ਬਹੁਤ ਵਾਰ ਕੰਮ ਕਰ ਚੁੱਕੇ ਹਨ ਤੇ ਕਿੰਨੀਆਂ ਇਤਿਹਾਸਿਕ ਫਿਲਮਾਂ ਦੇ ਚੁੱਕੇ ਹਨ। ਸ਼ਾਇਦ ਇਹੋ ਵਜ੍ਹਾ ਹੋ ਸਕਦੀ ਹੈ ਕਿ ਇੰਨੀਆਂ ਘਟਨਾਵਾਂ ਤੋਂ ਬਾਅਦ ਵੀ ਦੋਵਾਂ ਪਰਿਵਾਰਾਂ 'ਚ ਪਿਆਰ ਹੈ ਤੇ ਹਰ ਚੀਜ਼ 'ਚ ਇਕ-ਦੂਜੇ ਦਾ ਸਾਥ ਦਿੰਦੇ ਹਨ।


Tags: Sanjay DuttRishi KapoorTina MunimRanbir KapoorGulshan GroverRajkumar HiraniSanjuNeetu Kapoor

Edited By

Sunita

Sunita is News Editor at Jagbani.