ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸੰਜੈ ਦੱਤ ਨੇ ਬੀਤੇ ਦਿਨੀਂ ਆਪਣਾ 59ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਪਾਰਟੀ 'ਚ ਪਤਨੀ ਮਾਨਿਆ ਦੱਤ, ਚੰਕੀ ਪਾਂਡੇ, ਆਰ. ਮਾਧਵਨ, ਅੰਮ੍ਰਿਤਾ ਅਰੋੜਾ ਸਮੇਤ ਕਈ ਹੋਰ ਹਸਤੀਆਂ ਨਜ਼ਰ ਆਈਆਂ।
ਇਸ ਦੌਰਾਨ ਸੰਜੈ ਦੀ ਪਤਨੀ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆਇਆ। ਉਸ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੱਸ ਦੇਈਏ ਕਿ ਇਸ ਵਾਰ ਸੰਜੈ ਦੱਤ ਲਈ ਜਨਮਦਿਨ ਬੇਹੱਦ ਖਾਸ ਹੈ। ਇਸ ਜਨਮਦਿਨ 'ਤੇ ਸੰਜੈ ਪ੍ਰਤੀ ਲੋਕਾਂ ਦਾ ਨਜ਼ਰੀਆ ਕਾਫੀ ਬਦਲਿਆ ਹੋਇਆ ਹੈ। ਵਜ੍ਹਾ ਹੈ ਉਨ੍ਹਾਂ ਦੀ ਪਿਛਲੇ ਮਹੀਨੇ ਰਿਲੀਜ਼ ਹੋਈ ਬਾਇਓਪਿਕ 'ਸੰਜੂ'।