FacebookTwitterg+Mail

B'DAY SPL : ਵਿਵਾਦਾਂ ਨਾਲ ਘਿਰੀ ਰਹੀ ਹੈ 'ਮੁੰਨਾ ਭਾਈ' ਦੀ ਜ਼ਿੰਦਗੀ

29 July, 2016 03:38:54 PM

ਮੁੰਬਈ— ਬਾਲੀਵੁੱਡ ਦੇ ਮੁੰਨਾ ਭਾਈ ਅੱਜ 57 ਸਾਲ ਦੇ ਹੋ ਗਏ ਹਨ। ਸੰਜੇ ਦੱਤ ਦਾ ਜੀਵਨ ਹਮੇਸ਼ਾ ਤੋਂ ਮੁਸ਼ਕਿਲਾਂ ਅਤੇ ਵਿਵਾਦਾਂ ਨਾਲ ਭਰਿਆ ਰਿਹਾ ਹੈ। ਉਨ੍ਹਾਂ ਦੀ ਜ਼ਿੰਦਗੀ ਕਿਸੇ ਫਿਲਮ ਦੀ ਕਹਾਣੀ ਨਾਲੋਂ ਘੱਟ ਨਹੀਂ ਹੈ। ਸੰਜੇ ਨੇ ਫਿਲਮਾਂ ਨਾਲ ਕਾਫੀ ਨਾਂ ਕਮਾਇਆ ਹੈ ਪਰ ਇਸ ਦੇ ਨਾਲ-ਨਾਲ ਉਨ੍ਹਾਂ ਦਾ ਸੰਬੰਧ ਵਿਵਾਦਾਂ ਨਾਲ ਵੀ ਬਣਿਆ ਰਿਹਾ ਹੈ। ਜਾਣਕਾਰੀ ਅਨੁਸਾਰ ਸੰਜੇ ਦੱਤ ਨੂੰ ਐਕਟਿੰਗ ਵਿਰਸੇ 'ਚ ਹੀ ਮਿਲੀ ਹੈ। ਉਨ੍ਹਾਂ ਦੇ ਪਿਤਾ ਸੁਨੀਲ ਦੱਤ ਅਤੇ ਮਾਂ ਨਰਗਿਸ ਨਾਮੀ ਕਲਾਕਾਰ ਰਹਿ ਚੁੱਕੇ ਹਨ। ਬਚਪਨ 'ਚ ਸੰਜੇ ਆਪਣੇ ਮਾਤਾ-ਪਿਤਾ ਨਾਲ ਫਿਲਮ ਦੇਖਣ ਜਾਂਦੇ ਹੁੰਦੇ ਸਨ। ਇਸ ਲਈ ਉਨ੍ਹਾਂ ਨੇ ਵੀ ਅਭਿਨੈ 'ਚ ਹੱਥ ਅਜ਼ਮਾਉਣ ਬਾਰੇ ਸੋਚਿਆ।
ਜਦੋਂ ਡਰੱਗਸ ਦੇ ਆਦੀ ਹੋਏ ਸੰਜੂ ਬਾਬਾ

ਸੰਜੇ ਦੱਤ ਨੇ ਬਤੌਰ ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਜੋ ਉਨ੍ਹਾਂ ਦੇ ਪਿਤਾ ਦੇ ਬੈਨਰ ਦੀ ਫਿਲਮ 'ਰੇਸ਼ਮਾ ਔਰ ਸ਼ੇਰਾ' ਸੀ। ਅਦਾਕਾਰ ਵਜੋਂ ਉਨ੍ਹਾਂ ਦੀ ਪਹਿਲੀ ਫਿਲਮ 1981 'ਚ ਆਈ 'ਰਾਕੀ' ਸੀ, ਜੋ ਸੁਪਰਹਿੱਟ ਸਿੱਧ ਹੋਈ ਸੀ। 1981 'ਚ ਹੀ ਸੰਜੇ ਦੀ ਮਾਂ ਨਰਗਿਸ ਦਾ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਸੰਜੇ ਪੂਰੀ ਤਰ੍ਹਾਂ ਟੁੱਟ ਗਏ ਅਤੇ ਉਹ ਗਲਤ ਸੰਗਤ 'ਚ ਫੱਸ ਗਏ। ਉਨ੍ਹਾਂ ਨੂੰ ਡਰੱਗਸ ਦੀ ਆਦਤ ਪੈ ਗਈ। ਪਿਤਾ ਸੁਨੀਲ ਦੱਤ ਨੇ ਸੰਜੇ ਦਾ ਨਸ਼ਿਆ ਤੋਂ ਛੁਟਕਾਰਾ ਦਿਵਾਉਣ ਲਈ ਅਮਰੀਕਾ ਲੈ ਗਏ, ਜਿੱਥੇ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ।
ਬਾਲੀਵੁੱਡ 'ਚ ਕੀਤੀ ਵਾਪਸੀ ਪਰ ਫਿਰ ਵੀ ਇਕੱਲੇ
ਇਸ ਤੋਂ ਬਾਅਦ ਡਰੱਗਸ ਨੂੰ ਅਲਵੀਦਾ ਕਹਿ ਕੇ ਸੰਜੇ ਨੇ ਬਾਲੀਵੁੱਡ 'ਚ ਮੁੜ ਵਾਪਸੀ ਕੀਤੀ। ਮੁੰਨਾ ਭਾਈ ਭਾਵ ਸੰਜੇ ਦੱਤ ਤਿੰਨ ਵਾਰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਰਿਚਾ ਸ਼ਰਮਾ, ਜਦਕਿ ਦੂਜੀ ਪਤਨੀ ਰੀਆ ਪਿਲੱਈ ਸੀ। ਬਾਅਦ 'ਚ ਉਨ੍ਹਾਂ ਨਾਲ ਸਾਲ 2008 'ਚ ਮਾਨਿਯਤਾ ਵਿਆਹ ਦੇ ਬੰਧਨ 'ਚ ਬੱਝੀ ਸੀ। ਸੰਜੇ ਦੱਤ ਨੇ 1987 'ਚ ਰਿਚਾ ਸ਼ਰਮਾ ਨਾਲ ਵਿਆਹ ਕੀਤਾ ਸੀ ਪਰ 1996 'ਚ ਬ੍ਰੇਨ ਟਿਊਮਰ ਦੇ ਕਾਰਨ ਅਮਰੀਕਾ 'ਚ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸੰਜੇ ਨੇ ਮਾਡਲ ਰੀਆ ਪਿਲੱਈ ਨਾਲ ਵਿਆਹ ਕੀਤਾ ਪਰ 2005 'ਚ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰਾ ਮਾਨਿਯਤਾ ਨਾਲ ਤੀਜਾ ਵਿਆਹ ਕੀਤਾ।
ਸੰਜੇ ਲਈ ਮੁਸ਼ਕਿਲ ਭਰਿਆ ਰਿਹਾ 1993
ਸੰਜੇ ਦੀ ਜ਼ਿੰਦਗੀ ਦੇ ਸਾਲ 1993 ਕਾਫੀ ਮੁਸ਼ਕਿਲਾਂ ਭਰਿਆ ਰਿਹਾ। 1993 'ਚ ਹੋਏ ਬੰਬ ਲੜੀਵਾਰ ਧਮਾਕਿਆਂ 'ਚ ਸੰਜੇ ਦੱਤ ਦਾ ਨਾਂ ਆਇਆ। ਸੰਜੇ ਉਸ ਸਮੇਂ ਮਾਰੀਸ਼ੀਅਸ 'ਚ ਫਿਲਮ 'ਆਤਿਸ਼' ਦੀ ਸ਼ੂਟਿੰਗ ਕਰ ਰਹੇ ਸਨ। ਜਦੋਂ ਮੁੰਬਈ ਪਹੁੰਚੇ ਤਾਂ ਏਅਰਪੋਰਟ 'ਤੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਕਰਨ 'ਤੇ ਸੰਜੇ ਇਹ ਗੱਲ ਸਵੀਕਾਰ ਕਰ ਲਈ ਕਿ ਅਬੂ ਸਾਲੇਮ ਜਨਵਰੀ 1992 'ਚ ਮੈਗਨਮ ਕੰਪਨੀ ਦੇ ਮਾਲਕ ਸਮੀਰ ਹਿੰਗੋਰਾ ਅਤੇ ਹਨੀਫ ਕੜਾਵਾਲਾ ਨਾਲ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਨੇ ਇਹ ਦੀ ਬਿਆਨ ਦਿੱਤਾ ਕਿ ਹਥਿਆਰ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਰੱਖੇ ਸਨ ਪਰ ਬੰਬ ਧਮਾਕੇ ਦੇ ਸਾਜਿਸ਼ ਕਰਨ ਵਾਲਿਆਂ ਦੇ ਨਾਲ ਸੰਪਰਕ ਰੱਖਣ ਦਾ ਜੁਰਮਾਨਾ ਸੰਜੇ ਨੂੰ ਭੁਗਤਨਾ ਪਿਆ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਉਨ੍ਹਾਂ ਨੂੰ 6 ਸਾਲ ਦੀ ਸਜਾ ਹੋਈ। ਇਸ ਤੋਂ ਬਾਅਦ ਸੰਜੇ ਨੂੰ 2006 'ਚ ਟਾਂਡਾ ਅਦਾਲਾਤ ਨੇ ਬਰੀ ਕਰ ਦਿੱਤਾ ਅਤੇ ਹੁਣ ਸਿਰਫ ਆਰਮਸ ਐਕਟ ਦੇ ਤਹਿਤ ਉਹ ਦੋਸ਼ੀ ਕਰਾਰ ਕੀਤੇ ਗਏ। 16 ਮਹੀਨਿਆਂ ਦੀ ਜੇਲ 'ਚ ਸਜਾ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। 2003 'ਚ ਸੰਜੇ ਦੀ ਫਿਲਮ 'ਮੁੰਨਾਭਾਈ ਐੱਮ.ਐੱਮ.ਐੱਸ' ਰਿਲੀਜ਼ ਹੋਈ।
2008 'ਚ ਫਿਰ ਕੀਤਾ ਤੀਜਾ ਵਿਆਹ, ਵਿਆਹ 'ਤੇ ਵੀ ਹੋਇਆ ਵਿਵਾਦ
ਦੋ ਸਾਲ ਦੇ ਅਫੇਅਰ ਤੋਂ ਬਾਅਦ ਸੰਜੇ ਨੇ ਮਾਨਿਯਤਾ ਨਾਲ ਵਿਆਹ ਕੀਤਾ ਪਰ ਉਨ੍ਹਾਂ ਦੇ ਇਸ ਤੀਜੇ ਵਿਆਹ 'ਚ ਵੀ ਵਿਵਾਦ ਖੜ੍ਹਾ ਹੋ ਗਿਆ। ਮੇਰਾਜ ਨਾਂ ਦੇ ਇਕ ਵਿਅਕਤੀ ਨੇ ਇਹ ਦਾਅਵਾ ਕੀਤਾ ਕਿ ਮਾਨਿਯਤਾ ਨਾਲ ਉਨ੍ਹਾਂ ਦਾ ਨਿਕਾਅ ਪਹਿਲਾ ਹੀ ਹੋ ਚੁੱਕਿਆ ਹੈ ਅਤੇ ਸੰਜੇ-ਮਾਨਿਯਤਾ ਦਾ ਵਿਆਹ ਗੈਰ-ਕਾਨੂੰਨੀ ਸਿੱਧ ਹੋਈ। ਇਸ ਤਰ੍ਹਾਂ ਸੰਜੇ ਇਕ ਵਾਰ ਫਿਰ ਕਾਨੂੰਨੀ ਪਛੜੇ 'ਚ ਪੈ ਗਏ। ਇਹ ਕੇਸ 8 ਮਹੀਨਿਆਂ ਤੱਕ ਚੱਲਿਆ ਅਤੇ ਆਖਿਰਕਾਰ ਫੈਸਲਾ ਸੰਜੇ ਦੱਤ ਦੇ ਹੱਕ 'ਚ ਆਇਆ।
ਜੇਲ ਤੋਂ ਬਾਹਰ ਆਏ ਸੰਜੇ
ਇਸ ਤੋਂ ਬਾਅਦ 1993 ਦੇ ਮੁੰਬਈ ਬੰਬ ਧਮਾਕਿਆਂ ਨਾਲ ਜੁੜੇ ਮਾਮਲੇ ਦੇ ਦੋਸ਼ 'ਚ ਸੰਜੇ ਪੁਣੇ ਦੀ ਯਰਵਦਾ ਜੇਲ ਤੋਂ 42 ਮਹੀਨੇ ਦੀ ਸਜਾ ਕੱਟ ਕੇ ਬਾਹਰ ਆਏ। ਇਸ ਦੌਰਾਨ ਉਨ੍ਹਾਂ ਨੇ ਇੰਟਰਵਿਊ 'ਚ ਕਿਹਾ, ''ਮੈਂ ਅੱਤਵਾਦੀ ਨਹੀਂ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਮੇਰੇ ਬਾਰੇ ਕੁਝ ਵੀ ਲਿਖਣ ਤਾਂ ਮੇਰੇ ਨਾਂ ਨਾਲ 1993 ਬੰਬ ਬਲਾਸਟ ਨੂੰ ਨਾ ਜੋੜਿਆ ਜਾਵੇ।''
ਸੰਜੇ ਦੀ ਬਾਇਓਪਿਕ 'ਤੇ ਬਣੇਗੀ ਫਿਲਮ
ਜ਼ਿਕਰਯੋਗ ਹੈ ਕਿ ਸੰਜੇ ਦੱਤ ਦੀ ਜੀਵਨ 'ਤੇ ਬਣਨ ਦਾ ਰਹੀ ਫਿਲਮ 'ਚ ਸੰਜੇ ਦਾ ਕਿਰਦਾਰ ਰਣਬੀਰ ਕਪੂਰ ਨਿਭਾਉਣਗੇ, ਜਿਸ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਕਰਨਗੇ।


Tags: ਵਿਵਾਦਸੰਜੇ ਦੱਤਜ਼ਿੰਦਗੀsanjay duttlifecontroversy